ਤੁਸੀਂ ਚੰਗੀ ਜ਼ਿੰਦਗੀ ਬਿਤਾ ਸਕਦੇ ਹੋ – ਵਿਦੇਸ਼ਾਂ ਵਿੱਚ ਨੌਕਰੀ , ਡਾਲਰਾਂ ਵਿੱਚ ਕਮਾਈ , ਇਕ ਵੱਡੀ ਗੱਡੀ , ਅਤੇ ਉਸ ਤੋਂ ਵੀ ਵੱਡੀ ਕੋਠੀ | ਹਰ ਸਾਲ ਪੰਜਾਬ ਤੋਂ ਕਈ ਲੋਕ ਵਿਦੇਸ਼ ਜਾਕੇ ਆਪਣੇ ਸੁਪਨੇ ਪੂਰੇ ਕਰ ਰਹੇ ਨੇ , ਪਰ ਤੁਸੀਂ ਨਹੀਂ ਕਰ ਪਾਓਗੇ ਜੇ ਤੁਸੀਂ ਲਾਲਚੀ ਏਜੇਂਟਾਂ ਦੇ ਚੱਕਰਾਂ ਵਿੱਚ ਪੈ ਗਏ |
ਮਹਾਭਾਰਤ ਦੇ ਵਿੱਚ ਜਿੱਤ ਪਾਂਡਵਾਂ ਦੀ ਹੋਈ ਸੀ , ਜਿਹਨਾਂ ਦੀ ਫੌਜ ਕੌਰਵਾਂ ਨਾਲੋਂ ਬਹੁਤ ਛੋਟੀ ਸੀ | ਕੌਰਵਾਂ ਦੀ ਹਾਰ ਇਸ ਲਈ ਹੋਈ ਕਿਉਂਕਿ ਓਹਨਾਂ ਨੇ ਸਲਾਹ ਸ਼ਕੁਨੀ ਤੋਂ ਲਿੱਤੀ ਸੀ |
ਅੱਜ ਦੇ ਸਮੇਂ ਸ਼ਕੁਨੀ ਵਾਂਗ ਬਥੇਰੇ ਲਾਲਚੀ ਏਜੇਂਟ ਨੇ , ਜਿਹਨਾਂ ਕਰਕੇ ਲੋਕਾਂ ਦਾ ਵੀਜ਼ਾ ਨਹੀਂ ਲੱਗਦਾ ਪਿਆ | ਅੱਜਕੱਲ ਰੋਜ਼ ਅਖ਼ਬਾਰਾਂ , ਟੀਵੀ ਅਤੇ ਰੇਡੀਓ ਤੇ ਵਿਗਿਆਪਨ ਆਉਂਦੇ ਨੇ , ਵੱਡੀਆਂ – ਵੱਡੀਆਂ ਗੱਲਾਂ ਕਰਦੇ ਹੋਏ ਕਿ 15 ਦਿਨਾਂ ਵਿੱਚ ਵੀਜ਼ਾ ਲੱਗ ਜਾਊਗਾ , ਸਾਡੇ ਹਜ਼ਾਰਾਂ ਬੱਚੇ ਬਾਹਰ ਗਏ ਨੇ , ਅਤੇ ਸਾਡੇ ਤੋਂ ਵਧੀਆ ਕੋਈ ਨਹੀਂ | ਇਹ ਲਾਲਚੀ ਏਜੇਂਟ ਆਪਣਾ ਪੇਟ ਭਰਨ ਦੀ ਖਾਤਿਰ ਭੋਲੇ – ਭਾਲੇ ਬੱਚਿਆਂ ਦਾ ਭਵਿੱਖ ਬਰਬਾਦ ਕਰ ਰਹੇ ਨੇ | ਇਹਨਾਂ ਨੂੰ ਸ਼ਰੀਫ਼ ਲੋਕਾਂ ਦੇ ਮਿਹਨਤ ਦੇ ਪੈਸੇ ਖ਼ਰਾਬ ਕਰਨ ਤੋਂ ਇਲਾਵਾ ਕੁਝ ਨਹੀਂ ਆਉਂਦਾ |
ਦੋਸਤੋਂ , ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਕੋਲ ਹੀ ਆਓ , ਨਾ ਹੀ ਮੈਂ ਇਹ ਕਹਿੰਦਾ ਹਾਂ ਕਿ ਮੈਂ ਸਬ ਤੋਂ ਵਧੀਆ ਹਾਂ | ਮੇਰੀ ਤੁਹਾਨੂੰ ਚੰਗੀ ਸਲਾਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਵਿਦੇਸ਼ੀ ਵੀਜ਼ਾ ਏਜੇਂਟ ਬਾਰੇ ਸੁਣੋ , ਜਿਹੜਾ ਵੱਡੀਆਂ – ਵੱਡੀਆਂ ਗੱਲਾਂ ਕਰਦਾ ਹੈ , ਉਸ ਨੂੰ ਜਾਕੇ ਜ਼ਰੂਰ ਮਿਲੋ , ਅਤੇ ਮਿਲਣ ਦੇ ਬਾਅਦ ਇਹ 7 ਸਵਾਲ ਪੁੱਛੋ :
- ਤੁਹਾਡੀ ਕੰਪਨੀ ਰਜਿਸਟਰ ਹੈ ?
- ਤੁਹਾਨੂੰ ਕਿਹੜੇ ਕਾਲਜਾਂ ਤੋਂ ਮਾਨਤਾ ਪ੍ਰਾਪਤ ਹੈ ?
- ਤੁਸੀਂ ਆਪ ਵਿਦੇਸ਼ ਗਏ ਹੋਏ ਹੋ ?
- ਮੇਰੇ ਕੋਲ ਬੈਂਕ ਵਿੱਚ ਫੰਡ ਨਹੀਂ ਹਨ , ਮੈਂ ਕੀ ਕਰਾਂ ?
- ਸਬੂਤ ਦੋ ਕਿ ਤੁਹਾਡੇ ਬੱਚੇ ਬਾਹਰ ਗਏ ਨੇ ?
- ਮੇਰਾ ਵੀਜ਼ਾ ਲੱਗ ਜਾਊਗਾ ?
- ਤੁਸੀਂ ਵੀਜ਼ਾ ਲੱਗਣ ਤੋਂ ਪਹਿਲਾਂ ਕਿੰਨੇ ਪੈਸੇ ਲਓਗੇ ?
ਇਹ 7 ਸਵਾਲ ਪੁੱਛਣ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਸ ਏਜੇਂਟ ਦੀ ਅਸਲੀਅਤ ਕੀ ਹੈ | ਕਿਉਂਕਿ ਇਸ ਤਰ੍ਹਾਂ ਦੇ ਬਥੇਰੇ ਏਜੇਂਟ ਨੇ ਜਿਹਨਾਂ ਦੀ ਕੰਪਨੀ ਕੇਵਲ ਨਾਂ ਦੀ ਹੈ , ਓਹਨਾ ਨੂੰ ਚੰਗੇ ਕਾਲਜਾਂ ਤੋਂ ਕੋਈ ਮਾਨਤਾ ਨਹੀਂ ਮਿਲੀ , ਉਹ ਆਪ ਕਦੇ ਵਿਦੇਸ਼ ਨਹੀਂ ਗਏ , ਉਹ ਬੈਂਕ ਤੋਂ ਕਰਜ਼ਾ ਦੇਣ ਦੀ ਬਜਾਏ ਜਾਲੀ ਫੰਡ ਦਾ ਕਾਰੋਬਾਰ ਕਰਦੇ ਨੇ , ਓਹਨਾਂ ਦੇ ਬੱਚੇ ਸਹੀ ਰਾਹ ਤੋਂ ਵਿਦੇਸ਼ ਨਹੀਂ ਗਏ , ਓਹਨਾਂ ਨੇ ਵੀਜ਼ਾ ਦਿਲਾਉਣ ਦੇ ਨਾਂ ਤੇ ਲਾਰੇ ਲਾਉਣੇ ਨੇ , ਅਤੇ ਲੱਖਾਂ ਰੁਪਏ ਲੈਣ ਤੋਂ ਬਾਅਦ ਦੱਸਣਾ ਹੈ ਕਿ ਤੁਹਾਡਾ ਵੀਜ਼ਾ ਨਹੀਂ ਲੱਗਾ |
ਜੇ ਤੁਸੀਂ ਇਹੋ ਸਵਾਲ ਸਾਨੂੰ ਪੁੱਛਣਾ ਚਾਹੁੰਦੇ ਹੋ ਤੇ ਇਹ ਰਹੇ ਸਾਡੇ ਜਵਾਬ :
1. ਤੁਹਾਡੀ ਕੰਪਨੀ ਰਜਿਸਟਰ ਹੈ ?
ਸਾਡੀ ਕੰਪਨੀ ਸਰਕਾਰ ਨਾਲ ਰਜਿਸਟਰ ਹੈ , ਜਿਸਦੇ ਸਰਟੀਫ਼ੀਕੇਟ ਸਾਡੇ ਦਫਤਰਾਂ ਵਿੱਚ ਲੱਗੇ ਹੋਏ ਨੇ | ਸਾਡੇ ਚੰਡੀਗੜ੍ਹ , ਜਲੰਧਰ , ਅੰਮ੍ਰਿਤਸਰ ਅਤੇ ਦਿੱਲੀ ਵਿੱਚ ਦਫਤਰ ਨੇ , ਅਤੇ ਹੋਰ ਵੀ ਸ਼ਹਿਰਾਂ ਵਿੱਚ ਖੁੱਲਦੇ ਪਏ ਨੇ | ਤੁਸੀਂ ਕਦੇ ਵੀ ਸਾਡੇ ਕਿਸੇ ਵੀ ਦਫਤਰ ਆ ਕੇ ਇਹ ਸਬ ਵੇਖ ਸਕਦੇ ਹੋ |
2. ਤੁਹਾਨੂੰ ਬਾਹਰਲੇ ਕਾਲਜਾਂ ਤੋਂ ਮਾਨਤਾ ਪ੍ਰਾਪਤ ਹੈ ?
ਸਾਡੀ ਕੰਪਨੀ AIRC certified ਹੈ ਅਤੇ ICEF Agency ਵੀ ਹੈ | ਮੈਨੂੰ ਅਮਰੀਕਾ ਦੀ 50 ਸਟੇਟਾਂ ਤੋਂ ਮੰਜੂਰੀ ਮਿਲੀ ਹੋਈ ਹੈ , ਸਟੱਡੀ ਵੀਜ਼ਾ ਤੇ ਬੱਚੇ ਭੇਜਣ ਵਾਸਤੇ | ਇਸ ਦੇ ਕਰਕੇ ਮੈਂ ਚੰਗੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਹੀ ਬੱਚੇ ਭੇਜਦਾ ਹਾਂ | ਅਸੀਂ ਆਪਣੇ ਵੀਜ਼ਾ ਆਪ ਲਗਵਾਉਂਦੇ ਹਾਂ , ਸਾਡੇ ਕੋਲ ਕੰਮ ਕਰਨ ਵਾਲੀ ਪੂਰੀ – ਪੂਰੀ ਟੀਮ ਹੈ | ਸਾਨੂੰ ਕਈ ਲਾਲਚੀ ਏਜੇਂਟ ਪੁੱਛਦੇ ਵੀ ਨੇ , ਕਿ ਸਾਡੇ ਕੋਲ ਬੱਚੇ ਆਏ ਹੋਏ ਨੇ ਤੁਸੀਂ ਪੈਸੇ ਲੈ ਕੇ ਓਹਨਾਂ ਦਾ ਵੀਜ਼ਾ ਲਵਾ ਦਿਓ , ਪਰ ਅਸੀਂ ਇਹ ਕੰਮ ਨਹੀਂ ਕਰਦੇ |
3. ਤੁਸੀਂ ਆਪ ਵਿਦੇਸ਼ ਗਏ ਹੋਏ ਹੋ ?
ਮੈਂ ਹਰ ਮਹੀਨੇ ਵਿਦੇਸ਼ ਜਾਂਦਾ ਹਾਂ | ਕਦੇ ਮੀਟਿੰਗ ਲਈ , ਕਦੇ ਸੈਮੀਨਾਰ ਲਈ , ਕਦੇ ਕਾਂਫਰੈਂਸਾਂ ਤੇ , ਕਦੇ ਸ਼ੋਰਟ ਕੋਰਸ ਕਰਨ ਵਾਸਤੇ – ਮੈਂ ਘੁੰਮਣ – ਫਿਰਨ ਲਈ ਨਹੀਂ , ਬਲਕਿ ਆਪਣਾ ਕੰਮ ਵਧਾਉਣ ਲਈ ਵਿਦੇਸ਼ ਜਾਣਾ ਹਾਂ | ਮੇਰੇ ਬਾਹਰਲੀ ਯੂਨੀਵਰਸਿਟੀਆਂ ਨਾਲ ਸਿੱਧੇ ਸੰਬੰਧ ਨੇ , ਜਿਸਦੇ ਕਰਕੇ ਮੈਂ ਬੱਚਿਆਂ ਨੂੰ ਆਸਾਨੀ ਨਾਲ ਵਿਦੇਸ਼ ਭੇਜ ਪਾਉਂਦਾ ਹਾਂ |
4. ਮੇਰੇ ਕੋਲ ਬੈਂਕ ਵਿੱਚ ਫੰਡ ਨਹੀਂ ਹਨ , ਮੈਂ ਕੀ ਕਰਾਂ ?
ਜੇ ਤੁਹਾਡੇ ਕੋਲ ਬੈਂਕ ਵਿੱਚ ਫੰਡ ਨਹੀਂ ਹਨ , ਤੇ ਅਸੀਂ ਤੁਹਾਨੂੰ ਇਹੋ ਸਲਾਹ ਦੇਵਾਂਗੇ , ਕਿ ਬੈਂਕ ਤੋਂ ਕਰਜ਼ਾ (loan) ਲਓ | ਜੇ ਤੁਸੀਂ ਅਮਰੀਕਾ ਜਾਣਾ ਚਾਹੁੰਦੇ ਹੋ ਤੇ ਆਪਣੇ ਪਰਿਵਾਰ ਜਾਂ ਦੋਸਤਾਂ ਤੋਂ ਪੈਸੇ ਮੰਗੋ | ਅਸੀਂ ਨਕਲੀ ਫੰਡ ਦਾ ਕਾਰੋਬਾਰ ਨਾ ਹੀ ਕਰਦੇ ਨੇ , ਨਾ ਹੀ ਕਰਨ ਦੀ ਸਲਾਹ ਦਿੰਦੇ ਨੇ |
5. ਸਬੂਤ ਦਿਓ ਕਿ ਤੁਹਾਡੇ ਬੱਚੇ ਬਾਹਰ ਗਏ ਨੇ ?
ਇਹ ਸੁਣੋ , ਉਹਨਾਂ ਲੋਕਾਂ ਦੀ ਜ਼ੁਬਾਨੀ ਜਿਹੜੇ ਸਾਡੇ ਵੱਲੋਂ ਵਿਦੇਸ਼ ਗਏ ਨੇ |
6. ਮੇਰਾ ਵੀਜ਼ਾ ਲੱਗ ਜਾਊਗਾ ?
ਇਸ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਡੀ ਪ੍ਰੋਫਾਈਲ ਦੀ ਜਾਚ ਕਰਾਂਗਾ | ਮੈਂ ਇਹ ਵੇਖਾਂਗਾ ਕਿ :
- ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ
- ਤੁਸੀਂ ਕਿਸ ਦੇ ਵਿੱਚ ਪੜ੍ਹਾਈ ਕਿੱਤੀ ਹੈ
- ਤੁਹਾਡੀ ਅੰਗਰੇਜ਼ੀ ਕਿੱਦਾਂ ਦੀ ਹੈ
- ਤੁਸੀਂ ਪੜ੍ਹਾਈ ਵਿੱਚ ਕਿਵੇਂ ਸੀ
- ਤੁਹਾਡਾ ਪਿੱਛਲਾ ਕਿਹੋ ਜਿਹਾ ਹੈ
ਜੇ ਗੱਲ ਬਣਦੀ ਹੋਈ , ਤਾਂ ਹੀ ਮੈਂ ਅੱਗੇ ਕਾਰਵਾਈ ਪਾਵਾਂਗਾ |
7. ਤੁਸੀਂ ਵੀਜ਼ਾ ਲੱਗਣ ਤੋਂ ਪਹਿਲਾਂ ਕਿੰਨੇ ਪੈਸੇ ਲਓਗੇ ?
ਸਾਡੀ ਇਕੱਲੀ ਕੰਪਨੀ ਹੈ ਜਿਹੜੀ ਸਾਰੇ ਪੈਸੇ ਵੀਜ਼ਾ ਲੱਗਣ ਦੇ ਬਾਅਦ ਹੀ ਲੈਂਦੀ ਹੈ – ਵੀਜ਼ਾ ਦੀ ਫ਼ੀਸ , ਐਮਬੈਸੀ ਦੀ ਫ਼ੀਸ , ਪ੍ਰੋਸੇਸਿੰਗ ਦੀ ਫ਼ੀਸ , ਕਾਲਜ ਦੀ ਫ਼ੀਸ | ਤੁਸੀਂ ਸਾਨੂੰ ਆ ਕੇ ਮਿਲੋ , ਆਪਣੇ ਬਾਰੇ ਦੱਸੋ , ਤੇ ਜੇ OK Report ਹੋਈ ਤਾਂ ਹੀ ਮੈਂ ਤੁਹਾਡੇ ਵੀਜ਼ੇ ਲਈ ਅਰਜ਼ੀ ਪਾਵਾਂਗਾ |
Best Student Visa Punjab – Vinay Hari
For any further help regarding filing your case for Overseas Study VISA:
+91-73075-30886