fbpx
ਵਲੈਤ  ਜਾਣ  ਦਾ  ਨਵਾਂ  ਰੂਪ  – ਵਿਦੇਸ਼ੀ  ਸਿੱਖਿਆ (study abroad)

ਵਲੈਤ ਜਾਣ ਦਾ ਨਵਾਂ ਰੂਪ ਵਿਦੇਸ਼ੀ ਸਿੱਖਿਆ (study abroad)

ਹਰ  ਸਾਲ  ਪੰਜਾਬ  ਤੋਂ  ਹਜ਼ਾਰਾਂ  ਲੋਕ  ਵਿਦੇਸ਼ੀ  ਵੀਜ਼ੇ  ਲਈ   ਅਰਜ਼ੀ  ਪਾਉਂਦੇ  ਨੇ , ਤੇ  ਜ਼ਿਆਦਾਤਰ  ਲੋਕਾਂ  ਦਾ  ਵੀਜ਼ਾ  ਰੱਦ  ਹੋ  ਜਾਂਦਾ  ਹੈ  | ਬਾਹਰਲੇ  ਦੇਸ਼ਾਂ  ਦੇ  ਨਿਯਮ  ਬੜੇ  ਸਖ਼ਤ  ਨੇ , ਕਾਗਜ਼ੀ  ਕੰਮ  ਬੜਾ  ਲੰਬਾ  ਹੁੰਦਾ  ਹੈ , ਅਤੇ  ਭੋਲੇ – ਭਾਲੇ  ਲੋਕਾਂ  ਨੂੰ  ਲਾਲਚੀ  ਏਜੇਂਟ  ਠੱਗ  ਲੈਂਦੇ  ਨੇ  | ਅਮਰੀਕਾ , ਕੈਨੇਡਾ , ਨਿਊ ਜ਼ੀਲੈਂਡ  ,  ਆਸਟ੍ਰੇਲੀਆ  – ਇਹ  ਦੇਸ਼ਾਂ  ਨੂੰ  ਮਿਹਨਤੀ  ਲੋਕਾਂ  ਦੀ  ਲੋਡ  ਹੈ , ਅਤੇ  ਉਹ  ਬੰਦਾ  ਹੀ  ਵਿਦੇਸ਼  ਜਾ  ਸਕਦਾ  ਹੈ  ਜਿਹੜਾ  ਸਹੀ  ਤਰੀਕੇ  ਨਾਲ  ਜਾਵੇ  |

vinayhari-session-answeringqueries

ਵਿਦੇਸ਼ੀ  ਸਿੱਖਿਆ (study abroad)  ਵਲੈਤ  ਜਾਣ  ਦਾ  ਸਬ  ਤੋਂ  ਵੱਧੀਆ  ਅਤੇ  ਭਰੋਸੇਮੰਦ  ਤਰੀਕਾ  ਹੈ , ਜਿਸਦੇ  ਨਾਲ  ਸਾਡੇ  ਹਜ਼ਾਰਾਂ  ਹੀ  ਬੱਚੇ  ਸਹੀ  ਤਰੀਕੇ  ਨਾਲ  ਵਿਦੇਸ਼  ਗਏ  ਨੇ  | ਇਸ  ਦੇ  ਵਿੱਚ  ਸੁਰੱਖਿਆ  ਵੀ  ਹੈ , ‘ਤੇ  ਵਾਪਸ  ਨਾ  ਆਉਣ  ਦਾ  ਖ਼ਤਰਾ  ਵੀ  ਨਹੀਂ  ਹੈ  |  ਪਰ  ਇਸ  ਦੇ  ਬਾਵਜੂਦ  ਬਹੁਤ  ਸਾਰੇ  ਲੋਕ  ਜਾਂ  ਤੇ  ਵਿਦੇਸ਼  ਨਹੀਂ  ਗਏ  ,  ਜਾਂ  ਫ਼ੇਰ  ਉਹ  ਵਿਦੇਸ਼  ਜਾ  ਕੇ  ਗਰੀਬਾਂ  ਵਾਲੀ  ਜ਼ਿੰਦਗੀ  ਗੁਜ਼ਾਰ  ਰਹੇ  ਨੇ  |  ਮੈਂਨੂੰ  ਇਹ  ਵੇਖ  ਕੇ  ਦੁੱਖ  ਹੁੰਦਾ  ਹੈ  , ਕਿ  ਇਹਨੇ  ਵੱਧੀਆ  ਬੱਚੇ  ਆਪਣਾ  ਭਵਿੱਖ  ਬਰਬਾਦ  ਕਰ  ਰਹੇ  ਨੇ  , ਜਦਕਿ  ਵਿਦੇਸ਼ਾਂ  ਵਿੱਚ  ਤਰੱਕੀ  ਕਰਨ  ਲਈ  ਜ਼ਿੰਦਗੀ  ਇੱਕੋ  ਮੌਕਾ  ਦਿੰਦੀ  ਹੈ  |

ਪੇਸ਼  ਹੈ  ਤੁਹਾਡੇ  ਸਾਹਮਣੇ  ,  ਵਿਦੇਸ਼ੀ  ਸਿੱਖਿਆ  ਦੀ  ਅਸਲੀਅਤ  –  ਕਿਵੇਂ  ਲਾਲਚੀ  ਏਜੇਂਟ  ਭੋਲੇ – ਭਾਲੇ  ਲੋਕਾਂ  ਨੂੰ  ਗੁਮਰਾਹ  ਕਰਕੇ  ਓਨਹਾ  ਦੀ  ਜ਼ਿੰਦਗੀ  ਬਰਬਾਦ  ਕਰ  ਰਹੇ  ਨੇ  |

english

ਅੰਗਰੇਜ਼ੀ  ਸਿੱਖਣ  ਦੀ  ਹੋੜ੍ਹ

ਅਮਰੀਕਾ , ਕੈਨੇਡਾ , ਨਿਊ  ਜ਼ੀਲੈਂਡ , ਆਸਟ੍ਰੇਲੀਆ  ਦੇ  ਦੇਸ਼ਾਂ  ਵਿੱਚ  ਅੰਗਰੇਜ਼ੀ  ਚਲਦੀ  ਹੈ , ਜਿਸ  ਦੇ  ਕਰਕੇ  ਓਹਨਾਂ  ਦੇ  ਐਮਬੈਸੀ  ਵਾਲੇ  ਤੁਹਾਡੀ  ਅੰਗਰੇਜ਼ੀ  ਪਰਖ  ਕੇ  ਤੁਹਾਨੂੰ  ਵੀਜ਼ਾ  ਦਿੰਦੇ  ਨੇ  |

ਅੱਜ  ਅੰਗਰੇਜ਼ੀ  ਸਿੱਖਣ  ਦੀ  ਹੋੜ੍ਹ  ਹੈ | ਦਸਵੀਂ  ਤੇ  ਬਾਰ੍ਹਵੀਂ  ਕਰਕੇ  ਵੀ  ਲੋਕਾਂ  ਨੂੰ  ਲੱਗਦਾ  ਹੈ  ਕੀ  ਓਹਨਾਂ  ਨੂੰ  ਜ਼ਿਆਦਾ  ਅੰਗਰੇਜ਼ੀ  ਸਿੱਖਣ  ਦੀ  ਲੋੜ  ਹੈ  | ਇਸ  ਦੇ  ਕਾਰਣ  ਬਥੇਰੇ  IELTS ਦੇ  ਸੇਂਟਰ  ਖੁੱਲਦੇ  ਪਏ  ਨੇ  | ਪਰ  ਅੱਜ  ਵਿਦੇਸ਼  ਜਾਣ  ਲਈ  ਤੁਹਾਨੂੰ  ਚੰਗੇ  IELTS  ਬੈਂਡ  ਦੇ  ਇਲਾਵਾ  ਹੁਨਰ  ਦੀ  ਵੀ  ਲੋੜ  ਹੈ  |

ਕੁਛ  ਲੋਕਾਂ  ਨੇ  ਨਿੱਕੇ – ਨਿੱਕੇ  ਚੁਬਾਰਿਆਂ  ਦੇ  ਵਿੱਚ , ਦੋ – ਦੋ  ਕਮਰੇ  ਲੈ  ਕੇ  IELTS Centre  ਖੋਲ੍ਹੇ  ਹੋਏ  ਨੇ  ,  ਜਿਥੇ  ਮਾਸੂਮ  ਬੱਚਿਆਂ  ਨੂੰ  ਲੁੱਟਿਆ  ਜਾ  ਰਿਹਾ  ਹੈ  |  ਬੱਚਿਆਂ  ਨੂੰ  ਕਿਹਾ  ਜਾਂਦਾ  ਹੈ  ਕਿ  ਤੁਸੀਂ  IELTS  ਵਿੱਚ  ਚੰਗੇ  ਬੈਂਡ  ਲੈ  ਆਓ  ਤੇ  ਵੀਜ਼ਾ  ਲੱਗ  ਜਾਏਗਾ  |  ਜੋ  ਕਿ  ਗਲਤ  ਹੈ  , IELTS  ਦੇ  ਨਾਂ  ਦੇ  ਡਰਾਉਣ  ਵਾਲੇ  ਜ਼ਿਆਦਾਤਰ  ਲੋਕਾਂ  ਨੂੰ  ਆਪ  ਅੰਗਰੇਜ਼ੀ  ਚੱਜ  ਨਾਲ  ਨਹੀਂ  ਆਉਂਦੀ  |  ਅੰਗਰੇਜ਼ੀ  ਸਿਖਾਉਣ  ਲਈ  ਓਹਨਾਂ  ਨੇ  ਬਾਰ੍ਹਵੀਂ  ਪਾਸ  ਅਧਿਆਪਕ  ਰੱਖੇ  ਹੋਏ  ਨੇ ,  ਆਪ  ਪ੍ਰਾਪਰਟੀ  ਜਾਂ  ਟੈਕਸੀਆਂ  ਦਾ  ਕੰਮ  ਕਰਦੇ  ਨੇ  |  ਜਿੰਨਾ  ਦਾ  ਆਪ  ਕਦੇ  ਬਾਹਰ  ਦਾ  ਵੀਜ਼ਾ  ਨਹੀਂ  ਲੱਗਾ  ਉਹ  ਹਰ  ਕਿਸੇ  ਤੋਂ  50,000  ਲੈ  ਕੇ   ਵਿਦੇਸ਼  ਭੇਜਣ  ਦੇ  ਦਿਲਾਸੇ  ਦੇ  ਰਹੇ  ਨੇ  | ਇਹਨਾਂ  IELTS  ਕਲਾਸਾਂ  ਦੇ  ਵਿੱਚ  ਅੰਗਰੇਜ਼ੀ  ਨਹੀਂ  ਸਿਖਾਈ  ਜਾ ਰਹੀ , ਉਹ  ਬਸ  IELTS  ਪ੍ਰੀਖਿਆ  ਦੀ  ਤਿਆਰੀ  ਕਰਾਉਂਦੇ  ਨੇ  , ਜਿਸਦੇ  ਕਰਕੇ  ਬੱਚੇ  ਪਾਸ  ਤੇ  ਹੋ ਜਾਂਦੇ  ਨੇ  ਪਰ  ਇੰਟਰਵਿਊ  ਦੇ  ਵਿੱਚ  ਅੰਗਰੇਜ਼ੀ  ਬੋਲ  ਨਹੀਂ  ਪਾਂਦੇ  ਅਤੇ  ਓਹਨਾਂ  ਨੂੰ  ਵੀਜ਼ਾ  ਨਹੀਂ  ਮਿਲ  ਪਾ  ਰਿਹਾ  |

ਦੋਸਤੋਂ  ,  ਤੁਹਾਨੂੰ  IELTS  ਕਰਣ  ਲਈ  ਇੰਨਾ  ਚੁਬਾਰਿਆਂ  ਵਿੱਚ  ਪੈਸੇ  ਬਰਬਾਦ  ਕਰਣ  ਦੀ  ਲੋੜ  ਨਹੀਂ  ਤੁਸੀਂ  ਜੋ  ਅੰਗਰੇਜ਼ੀ  10 ਵੀਂ  ਜਾਂ  12 ਵੀਂ  ਕਿੱਤੀ  ਹੈ  ਉਹਨੂੰ  ਹੀ  ਚੰਗੇ  ਤਰੀਕੇ  ਨਾਲ  ਕਰੋ  ਤੁਹਾਡੇ  IELTS  ਦੇ  ਵਿਚ  ਚੰਗੇ  ਬੈਂਡ  ਆ ਜਾਣਗੇ  |

ਸਾਥੀ (spouse) ਵੀਜ਼ੇ  ਦਾ  ਸੱਚ

ਰੋਜ਼  ਅਖਬਾਰ  ਦੇ  ਵਿੱਚ  ਇਸ਼ਤਿਹਾਰ  ਆਉਂਦੇ  ਨੇ , “ਵਿਦੇਸ਼ੀ  ਕੁੜੀ  ਲਈ  ਮੁੰਡੇ  ਦੀ  ਲੋੜ    ਜੇ  ਤੁਸੀਂ  ਖਰਚਾ  ਕਰਾਉਣ  ਨੂੰ  ਤਿਆਰ  ਹੋ  ਤੇ  ਅਸੀਂ  ਤੁਹਾਨੂੰ  ਆਪਣੀ  ਕੁੜੀ  ਦੇ  ਦਿਆਂਗੇ “ | ਬੱਚਾ  ਭਾਵੇਂ  ਅਨਪੜ੍ਹ  ਹੋਵੇ , ਉਸਦੇ  ਮਾਂ – ਬਾਪ  ਅਪਣੀ  ਜ਼ਮੀਨ  ਬੇਚ  ਕੇ  ਗ਼ਰੀਬ  ਹੋਣ  ਨੂੰ  ਤਿਆਰ  ਨੇ , ਪਰ  ਸ਼ਰਤ  ਇਹ  ਹੈ  ਕਿ  ਓਹਨਾਂ  ਦਾ  ਬੱਚਾ  ਵਿਦੇਸ਼  ਚਲੇ  ਜਾਏ  | ਭਾਵੇਂ  ਓਹਨਾਂ  ਦੀ  ਔਲਾਦ  ਨਾਲਾਇਕ  ਹੋਵੇ  ਜਾਂ  ਨਿਕੰਮੀ  ਹੋਵੇ , ਉਹ  ਗਲਤ  ਰਾਹ  ਨਾਲ  ਵਿਆਹ  ਕਰਾ  ਕੇ  ਉਹਨੂੰ  ਬਾਹਰ  ਭੇਜਣ  ਨੂੰ  ਤਿਆਰ  ਨੇ  |  ਇਸੇ  ਗੱਲ  ਦਾ  ਲੋਕੀ  ਨਾਜਾਇਜ਼  ਫਾਇਦਾ  ਉਠਾ  ਰਹੇ  ਨੇ |

ਇਕੱਲੇ  ਵੀਜ਼ਾ  ਲੱਗਣ  ਦੀ  ਖਾਤਿਰ  ਇੱਦਾਂ  ਦੇ  ਕਈ  ਵਿਆਹ  ਹੋ  ਰਹੇ  ਨੇ  |  ਕੋਈ  ਵੀ  ਰਿਸ਼ਤਾ , ਜਿਹੜਾ  ਮਜਬੂਰੀ  ਦੀ  ਬੁਨਿਆਦ  ਤੇ  ਖੜਾ  ਹੁੰਦਾ  ਹੈ , ਉਹ  ਕਦੇ  ਵੀ  ਸਫਲ  ਨਹੀਂ  ਹੋ  ਸਕਦਾ  | ਇਹੋ  ਜਹੇ  ਵਿਆਹ  ਦੇ  ਬਾਅਦ  ਬੱਚੇ  ਦੁਖੀ  ਰਹਿੰਦੇ  ਨੇ , ਓਹਨਾ  ਦੀ  ਆਪਣੇ  ਸਾਥੀ  ਨਾਲ  ਬਣਦੀ  ਨਹੀਂ , ਉਹ  ਪਤੀ – ਪਤਨੀ  ਕੇਵਲ  ਨਾਂ  ਦੇ  ਹੀ  ਰਹਿ  ਜਾਂਦੇ  ਨੇ  ਜਦੋਂ  ਤੱਕ  ਉਹ  ਉਸ  ਦੇਸ਼  ਵਿੱਚ  ਪੱਕੇ  ਨਹੀਂ  ਹੋ  ਜਾਂਦੇ , ਅਤੇ  ਜ਼ਿੰਦਗੀ  ਦੇ  ਉਹ  ਹਸੀਨ  ਸਾਲ  ਹਮੇਸ਼ਾ  ਲਈ  ਖਤਮ  ਹੋ  ਜਾਂਦੇ  ਨੇ  |

ਸਾਥੀ  (spouse) ਵੀਜ਼ਾ  ਦਾ  ਮਤਲੱਬ  ਆ  ਨਹੀਂ  ਕਿ  ਤੁਸੀਂ  ਕਿਸੇ  ਦੀ  ਮਜਬੂਰੀ  ਦਾ  ਫ਼ਾਇਦਾ  ਉਠਾਓ  | ਇਸ  ਦਾ  ਮਤਲੱਬ ਹੈ  ਕਿ  ਦੋ  ਦੋਸਤ , ਜੋ  ਕਿ  ਇਕੱਠੇ  ਪੜ੍ਹਨਾ  ਚੌਂਦੇ  ਨੇ , ਉਹ  ਵਿਦੇਸ਼  ਜਾ  ਸੱਕਦੇ  ਨੇ  |

ਤੁਹਾਨੂੰ  ਅਪਣਾ  ਪਰਿਵਾਰ  ਭਾਰਤ  ਵਿੱਚ  ਰੱਖ  ਕੇ , ਵਿਦੇਸ਼ਾਂ  ਵਿੱਚ  ਇਕੱਲੇ  ਰਹਿਣ  ਦੀ  ਲੋੜ  ਨਹੀਂ  | ਸਟੱਡੀ  ਵੀਜ਼ਾ  ਤੇ  ਤੁਸੀਂ  ਨਿਸ਼ਚਿੰਤ  ਹੋਕੇ  ਆਪਣੇ  ਸਾਥੀ  ਦੇ  ਨਾਲ  ਵੀਜ਼ਾ  ਲਾਗੂ  ਕਰਾ  ਸਕਦੇ  ਹੋ  ਅਤੇ  ਵੀਜ਼ਾ  ਲੱਗਣ  ਦੇ  ਬਾਅਦ  ਨਾਲ – ਨਾਲ  ਪੜ੍ਹਾਈ  ਕਰਕੇ  ਵਿਦੇਸ਼  ਵਿੱਚ  ਜ਼ਿੰਦਗੀ  ਬਣਾਉਣ  ਦੀ  ਸ਼ੁਰੂਆਤ  ਕਰ  ਸਕਦੇ  ਹੋ  |

ਫੰਡ ਪ੍ਰਬੰਧ ਕਰਾਉਣ ਦਾ ਕਾਰੋਬਾਰ

ਲਾਲਚੀ  ਏਜੇਂਟਾਂ  ਨੂੰ  ਪਤਾ  ਵੀ  ਹੋਵੇ  ਕਿ  ਬੰਦੇ  ਦਾ  ਵੀਜ਼ਾ  ਨਹੀਂ  ਲੱਗਣਾ , ਉਹ  ਫ਼ੇਰ  ਵੀ  ਓਹਨੂੰ  ਝੂਠੇ  ਦਿਲਾਸੇ  ਦੇ  ਕੇ  ਵੀਜ਼ਾ  ਦੀ  ਅਰਜ਼ੀ  ਭੇਜ  ਦਿੰਦੇ  ਨੇ , ਅਪਣੇ  ਪੈਸੇ  ਕਮਾ  ਲੈਂਦੇ  ਨੇ  ਅਤੇ  ਵੀਜ਼ਾ  ਰੱਦ  ਹੋਣ  ਦੇ  ਬਾਅਦ  ਗਾਇਬ  ਹੋ  ਜਾਂਦੇ  ਨੇ  | ਫੰਡ  management (ਪ੍ਰਬੰਧ) ਦਾ  ਕਾਰੋਬਾਰ  ਵੀ  ਇੰਜ  ਦਾ  ਹੈ  |

ਵਿਦੇਸ਼ਾਂ  ਵਿੱਚ  ਪੜ੍ਹਾਈ  ਕਰਣ  ਵਾਸਤੇ  ਤੁਹਾਨੂੰ  ਆਪਣੇ  ਬੈਂਕ  ਦੇ  ਵਿੱਚ  20-25 ਲੱਖ  ਦਿਖਾਨੇ  ਪੈਂਦੇ  ਨੇ , ਜਿਸਦੇ  ਨਾਲ  ਐਮਬੈਸੀ  ਵਾਲੇਆ  ਨੂੰ  ਹੋਂਸਲਾ  ਹੁੰਦਾ  ਹੈ  ਕਿ  ਤੁਸੀਂ  ਬਾਹਰ  ਪੜ੍ਹਾਈ  ਕਰ  ਸੱਕਦੇ  ਹੋ  | ਪਰ  ਐੱਨੇ  ਪੈਸੇ  ਬੈਂਕ  ਦੇ  ਵਿੱਚ  ਹਰ  ਕਿਸੇ  ਕੋਲ  ਨਹੀਂ  ਹੁੰਦੇ  |

ਲਾਲਚੀ  ਏਜੇਂਟਾਂ  ਨੂੰ  ਪਤਾ  ਵੀ  ਹੋਵੇ  ਕਿ  ਤੁਹਾਡਾ  ਵੀਜ਼ਾ  ਨਹੀਂ  ਲੱਗਣਾ , ਉਹ  ਤੁਹਾਡੀ  ਅਰਜ਼ੀ  ਤੇ  ਪਾਉਂਦੇ  ਹੀ  ਨੇ , ਅਤੇ  ਨਾਲ  ਹੀ  5-6% ਦੇ  ਦਰ  ਤੇ  ਨਕਲੀ  ਫੰਡ  ਦਾ  ਇੰਤਜ਼ਾਮ  ਕਰਦੇ  ਨੇ  | ਮਤਲੱਬ  ਕਿ  ਜੇ  ਓਹਨਾ  ਨੇ  ਤੁਹਾਡੇ  ਕੋਲ  25 ਲੱਖ  ਦਿਖਾਏ  ਤੇ  ਉਹ  ਘੱਟੋ -ਘੱਟ  1.25  ਲੱਖ  ਕਮਾ  ਲੈਂਦੇ  ਨੇ , ਬਗੈਰ  ਦੱਸੇ  ਕਿ  ਤੁਸੀਂ  ਜਿਹੜੇ  ਕੋਰਸ  ਵਿੱਚ  ਜਾ  ਰਹੇ  ਹੋ  ਉਸ  ਦਾ  ਵੀਜ਼ਾ  ਕਦੇ  ਨਹੀਂ  ਲੱਗਣਾ  ਕਿਉਂਕਿ  ਤੁਹਾਡੇ  ਬਾਰ੍ਹਵੀਂ  ਦੇ  ਵਿੱਚ  ਨੰਬਰ  ਘੱਟ  ਸੀ  | ਜੇ  ਤੁਹਾਡਾ  ਨਾਂ  ਮੋਹਿੰਦਰ  ਸਿੰਘ  ਹੈ  ਤੇ  ਉਹ  ਕਿਸੇ  ਦੂਜੇ  ਮੋਹਿੰਦਰ  ਸਿੰਘ  ਦੀ  ਬੈਂਕ  ਸਟੇਟਮੈਂਟ  ਦਿਖਾ  ਦੇਣਗੇ , ਜੋ  ਕਿ  ਕਾਨੂੰਨੀ  ਤੌਰ  ਤੇ  ਗਲਤ  ਹੈ  |

ਜੇ  ਤੁਸੀਂ  ਵਿਦੇਸ਼  ਪੜ੍ਹਾਈ  ਕਰਣ  ਲਈ  ਜਾਣਾ  ਹੈ  ਤੇ  ਤੁਹਾਨੂੰ  ਅਪਣੇ  ਫੰਡ  ਆਪ  ਦਿਖਾਨੇ  ਪੈਣਗੇ  | ਜੇ  ਤੁਹਾਡੇ  ਕੋਲ  ਨਹੀਂ  ਨੇ  ਤੇ  ਤੁਸੀਂ  ਬੈਂਕ  ਤੋਂ  ਕਰਜ਼ਾ  (loan)  ਲੈ  ਕੇ  ਵੀ  ਦਿਖਾ  ਸੱਕਦੇ  ਹੋ  ,  ਉਹ  ਤੁਹਾਨੂੰ  ਕਦੇ  ਉਹ  ਨੁਕਸਾਨ  ਨਹੀਂ  ਕਰੇਗਾ  ਜੋ  ਕਿ  ਫ਼ਰਜ਼ੀ  ਏਜੇਂਟਾਂ  ਨੇ  ਕਰਨਾ  ਹੈ  |  ਬਥੇਰੇ  ਏਜੇਂਟਾਂ  ਨੇ  ਨਕਲੀ  ਫੰਡ  ਦਾ  ਧੰਧਾ  ਚਲਾਯਾ  ਹੋਇਆ  ਹੈ  | ਮੇਰੇ  ਦੋਸਤੋਂ , ਇਹ  ਯਾਦ  ਰੱਖੋ , ਅਮਰੀਕਾ  ਜਾਣ  ਲਈ  ਇਕ  ਦਿਨ  ਪੁਰਾਣੇ  ਫੰਡ  ਵੀ  ਚਲ  ਸਕਦੇ  ਨੇ  | ਅਮਰੀਕਾ  ਜਾਣ  ਵਾਸਤੇ  ਤੁਹਾਡੇ  ਕੋਲ  ਬਸ  ਪੈਸੇ  ਹੋਣੇ  ਚਾਹੀਦੇ  ਨੇ , ਪਰਿਵਾਰ  ਦੇ  ਵਿੱਚ , ਹੋਰ  ਕਿਸੇ  ਗੱਲ  ਦੀ  ਚਿੰਤਾ  ਕਰਨ  ਦੀ  ਕੋਈ  ਲੋੜ   ਨਹੀਂ  |

ਇੰਟਰਵਿਊ  ਕੱਢਣ  ਦੇ  ਜੁਗਾੜ

ਲਾਲਚੀ  ਏਜੇਂਟਾਂ  ਨੇ  ਇੰਟਰਵਿਊ  ਵਿੱਚ  ਵੀ  ਧੋਖਾਧੜੀ  ਕਿੱਤੀ  ਹੋਇ  ਹੈ |

ਓਹਨਾ  ਨੇ  ਤੁਹਾਨੂੰ  ਕਹਿਣਾ  ਹੈ  ਕਿ  ਆਸਟ੍ਰੇਲੀਆ , ਨਿਊ  ਜ਼ੀਲੈਂਡ  ਜਿਹੇ  ਦੇਸ਼ਾਂ  ਦੀ  ਐਮਬੈਸੀ  ਫੋਨ  ਤੇ  ਇੰਟਰਵਿਊ  ਕਰਦੀ  ਹੈ , ਜਿਹੜੀ  ਬਹੁਤ  ਔਖੀ  ਹੁੰਦੀ  ਹੈ , ਤੁਹਾਡੇ  ਤੋਂ  ਨਹੀਂ  ਹੋ  ਸਕਣੀ  ਜਿਦੇ  ਚਲਦੇ  ਉਹ  ਤੁਹਾਡੀ  ਇੰਟਰਵਿਊ  ਕਰਾ  ਦੇਣਗੇ  | ਇਹਨਾਂ  ਲੋਕਾਂ  ਨੇ  ਕਾਲ  ਸੈਂਟਰ  ਬਣਾਏ  ਹੋਏ  ਨੇ , ਜਿਸਦੇ  ਵਿੱਚ  ਉਹ  ਤੁਹਾਡੇ  ਵਾਰੇ  ਪੂਰੀ  ਜਾਣਕਾਰੀ  ਲੈ  ਲੈਂਦੇ  ਨੇ  (ਨਾਂ , ਪਤਾ , ਜਨਮ  ਪਤ੍ਰੀ ) ਅਤੇ  ਤੁਹਾਡੀ  ਤਰਫ਼  ਤੋਂ  ਇੰਟਰਵਿਊ  ਦੇ  ਦਿੰਦੇ  ਨੇ  | ਹੁਣ  ਇਹਨਾਂ  ਦੇਸ਼ਾਂ  ਨੇ  ਇਹੋ  ਜਹੇ  ਲੋਕਾਂ  ਨੂੰ  ਫੜ੍ਹਨਾ  ਸ਼ੁਰੂ  ਕਰ  ਦਿੱਤਾ  ਹੈ  (imposter), ਜੋ  ਫੜੇ  ਗਏ  ਓਹਨਾ  ਦਾ  ਵੀਜ਼ਾ  ਹਮੇਸ਼ਾ  ਲਈ  ਰੱਦ  ਹੋ  ਜਾਂਦਾ  ਹੈ  |

ਦੋਸਤੋਂ,  ਸੌ  ਗੱਲਾਂ  ਦੀ  ਇੱਕੋ  ਗੱਲ , ਇੰਟਰਵਿਊ  ਲਈ  ਇਹ  ਹਮੇਸ਼ਾ  ਯਾਦ  ਰੱਖਣਾ  |

ਤੁਸੀਂ  ਇੰਟਰਵਿਊ  ਦੇ  ਸਮੇਂ  ਇਹ  ਹੀ  ਦੱਸਣਾ  ਹੈ , ਕਿ  ਤੁਹਾਨੂੰ  ਕੋਰਸ  ਬਾਰੇ  ਜਾਣਕਾਰੀ  ਹੈ , ਤੁਹਾਨੂੰ  ਪਤਾ  ਹੈ  ਕਿ  ਤੁਸੀਂ  ਕਿੱਥੇ  ਜਾ  ਰਹੇ  ਹੋ , ਤੁਹਾਡਾ  ਪਰਿਵਾਰ  ਭਾਰਤ  ਵਿੱਚ  ਹੈ , ਤੁਹਾਡੇ  ਕੋਲ  ਪੜ੍ਹਨ  ਵਾਸਤੇ  ਪੈਸੇ   ਨੇ  ਅਤੇ  ਪੜ੍ਹਾਈ  ਪੂਰੀ  ਹੋਣ  ਦੇ  ਬਾਅਦ  ਤੁਸੀਂ  ਭਾਰਤ  ਵਾਪਸ  ਆ  ਜਾਉਗੇ  |

ਇਹ  ਸਹੀ  ਤਰੀਕੇ  ਨਾਲ  ਕਹਿਣ  ਤੇ  ਤੁਹਾਡਾ  ਵੀਜ਼ਾ  ਲੱਗ  ਜਾਏਗਾ  | ਤੁਹਾਨੂੰ  ਕਿਸੇ  ਫ਼ਰਜ਼ੀ  ਏਜੇਂਟ  ਤੋਂ  ਇੰਟਰਵਿਊ  ਕਰਾਣ  ਦੀ  ਕੋਈ  ਲੋੜ  ਨਹੀਂ |

private-college

ਪ੍ਰਾਈਵੇਟ ਕਾਲਜਾਂ  ਦਾ ਕਾਰੋਬਾਰ

ਬਾਹਰ  ਵਿਦੇਸ਼ਾਂ  ਦੇ  ਵਿੱਚ  2-2 ਕਮਰਿਆਂ  ਦੇ  ਕਾਲਜ  ਖੁਲੇ  ਹੋਏ  ਨੇ  ਜਿਥੇ  ਪੜ੍ਹਾਈ  ਨਹੀਂ  ਹੁੰਦੀ , ਬਸ  ਮਾਸੂਮ  ਬੱਚਿਆਂ  ਦਾ  ਭਵਿੱਖ  ਬਰਬਾਦ  ਹੁੰਦਾ  ਹੈ  | ਲਾਲਚੀ  ਏਜੇਂਟਾਂ  ਨੂੰ  ਐਂਨਾ  ਕਾਲਜਾਂ  ਦੀ  ਅਸਲੀਅਤ  ਪਤਾ  ਹੁੰਦੀ  ਹੈ , ਉਹ  ਫ਼ੇਰ  ਵੀ  ਬੱਚੇ  ਭੇਜਦੇ  ਨੇ  ਕਿਉਂਕਿ  ਓਹਨਾ  ਨੂੰ  50% ਕਮਿਸ਼ਨ (commission) ਮਿਲਦਾ  ਹੈ  | ਇਹ   ਪ੍ਰਾਈਵੇਟ  ਕਾਲਜ  ਜਾਲੀ  ਤਰੀਕੇ  ਨਾਲ  ਬੱਚੇ  ਬੁਲਾ  ਲੈਂਦੇ  ਨੇ , ਹੁਣ  ਸਰਕਾਰ  ਨੇ  ਓਹਨਾਂ  ਤੇ ਕਾਨੂੰਨੀ  ਕਾਰਵਾਈ  ਸ਼ੁਰੂ  ਕਰ  ਦਿੱਤੀ  ਹੈ  | ਅਮਰੀਕਾ  ਅਤੇ  ਕੈਨੇਡਾ  ਵਿੱਚ  ਇਸ  ਤਰਾ  ਦੇ  ਕਈ  ਪ੍ਰਾਈਵੇਟ  ਕਾਲਜ  ਬੰਦ  ਹੋ  ਗਏ  ਨੇ , ਅਤੇ  ਹੋਰ  ਵੀ  ਹੋ  ਰਹੇ  ਨੇ  |

ਤੁਸੀਂ  ਕਿਸੇ  ਚੰਗੀ  ਯੂਨੀਵਰਸਿਟੀ  ਜਾ  ਸਰਕਾਰੀ  ਕਾਲਜ  ਦੇ  ਵਿੱਚ  ਪੜ੍ਹਨ  ਲਈ  ਜਾਓ , ਤੁਹਾਨੂੰ  ਕਿਸੇ  ਐਮਬੈਸੀ  ਵਾਲੇ  ਨੇ ਨਹੀਂ ਰੋਕਣਾ  | ਤੁਸੀਂ ਜਾਲੀ  ਏਜੇਂਟਾਂ  ਦੇ  ਚੱਕਰਾਂ  ਵਿੱਚ  ਨਾ  ਪਓ , ਸਹੀ  ਰਾਹ  ਤੇ  ਚਲੋ  ਤੇ  ਕਿਸੇ  ਚੰਗੇ  ਕਾਲਜ  ਵਿੱਚ  ਹੀ  ਦਾਖ਼ਲਾ  ਲਉ  |

ਪੀ  ਆਰ  ਲਈ  ਬਰਬਾਦ  ਹੁੰਦੇ  ਪੈਸੇ

ਦੋਸਤੋਂ , ਤੁਹਾਨੂੰ  ਜਿਹੜਾ  ਬੰਦਾ  ਕਹਿੰਦਾ  ਹੈ  ਕਿ  ਮੈਂ  ਤੇਰਾ  ਪੀ  ਆਰ  ਕਰਵਾ  ਦਊਂਗਾ , ਉਸ  ਤੋਂ  ਬੱਚ  ਕੇ  ਰਹੋ  |

ਅਮਰੀਕਾ  ਜਿਹੇ  ਦੇਸ਼  ਤੁਹਾਨੂੰ  ਪੀ  ਆਰ  ਨਹੀਂ  ਦੇਣਗੇ , ਜਦੋਂ  ਤੱਕ  ਤੁਸੀਂ  ਉੱਥੇ  ਜਾਕੇ  ਪੜ੍ਹਾਈ  ਨਾ  ਕਰੋ  | ਅਮਰੀਕਾ  ਦੇ  ਪੀ  ਆਰ  ਲਈ  ਤੁਹਾਨੂੰ  ਉਸ  ਦੇਸ਼  ਦੇ  ਵਿਚ  ਪੜ੍ਹਾਈ  ਕਰਕੇ  ਕਾਬਿਲ  ਬਣਨਾ  ਪੈਂਦਾ  ਹੈ  | ਜੇ  ਤੁਸੀਂ  ਕਿਸੇ  ਲਾਲਚੀ  ਏਜੇਂਟ  ਕੋਲ  ਚਲੇ  ਗਏ  ਤੇ  ਉਹਨੇ  ਤੁਹਾਨੂੰ  ਝੂਠੇ  ਦਿਲਾਸੇ  ਦੇਕੇ  ਪੀ  ਆਰ  ਲਈ  ਅਰਜ਼ੀ  ਭੇਜ  ਦੇਣੀ  ਹੈ , ਪੈਸੇ  ਵੀ  ਲੈਣੇ  ਨੇ  ਅਤੇ  ਪੀ  ਆਰ  ਲੱਗਣਾ  ਵੀ  ਨਹੀਂ  | ਤੇ  ਜਿਹੜੇ  ਬੱਚੇ  ਪਹਿਲਾਂ  ਤੋਂ  ਵਿਦੇਸ਼  ਵਿੱਚ  ਪੜ੍ਹ  ਰਹੇ  ਨੇ , ਓਹਨਾ  ਨੂੰ  ਵੀ  ਇਹ  ਲਾਲਚੀ  ਏਜੇਂਟ  ਝਾਂਸਾ  ਦਿੰਦੇ  ਨੇ , ਕਿ  50 ਹਾਜ਼ਰ  ਵਿੱਚ  ਪੀ  ਆਰ  ਲੱਗ  ਜਾਊਗਾ  | ਇਸ  ਤਰ੍ਹਾਂ  ਕਿਸੇ  ਦਾ  ਵੀ  ਪੀ  ਆਰ  ਨਹੀਂ  ਲੱਗ  ਸਕਦਾ , ਜੋ  ਤੁਹਾਨੂੰ  ਐਦਾਂ  ਕਹਿੰਦਾ  ਹੈ  ਉਸ  ਤੋਂ  ਬਚ  ਕੇ  ਰਹੋ |

ਤੁਸੀਂ  ਪੀ  ਆਰ  ਲਈ  ਆਪਣੀ  ਮਿਹਨਤ  ਦੇ  ਪੈਸੇ  ਬਰਬਾਦ  ਨਾ  ਕਰੋ , ‘ਤੇ  ਸਹੀ  ਰਸਤਾ  ਲੈ  ਕੇ  ਬਾਹਰ  ਜਾਓ , ਜੋ  ਹੈ  ਸਟੱਡੀ  ਵੀਜ਼ਾ  ਦੇ  ਬਾਅਦ  ਨੌਕਰੀ |

taxi

ਮਜ਼ਦੂਰੀ  ਵਿੱਚ  ਖੱਜਲ  ਹੁੰਦੇ  ਮਾਂਵਾਂ  ਦੇ  ਪੁੱਤ

ਹਰ  ਮਾਂ – ਬਾਪ  ਦਾ  ਸੁਪਨਾ  ਹੁੰਦਾ  ਹੈ  ਕਿ  ਮੇਰਾ  ਬੱਚਾ  ਵੱਡਾ  ਹੋ  ਕੇ  ਕੋਈ  ਚੰਗਾ  ਕੰਮ  ਕਰੇ ,  ਖ਼ਾਨਦਾਨ  ਦਾ  ਨਾਂ  ਰੋਸ਼ਨ  ਕਰੇ  ,  ਡਾਕਟਰ  ਬਣੇ  ਇੰਜੀਨੀਅਰ  ਬਣੇ  | ਕਿਸੇ  ਦਾ  ਸੁਪਨਾ  ਨਹੀਂ  ਹੁੰਦਾ  ਕਿ  ਪੜ੍ਹਾਈ  ਤੇ  ਐਂਨਾ  ਖਰਚਾ  ਕਰਣ  ਦੇ  ਬਾਅਦ , ਓਹਨਾ  ਦਾ  ਬੱਚਾ  ਮਜਦੂਰੀ  ਕਰੇ  | ਦੁੱਖ  ਦੀ  ਗੱਲ  ਹੈ  ਕਿ  ਸਾਡੇ  ਮੁਲਕ  ਦੇ  ਵਿੱਚ  ਲੱਖਾਂ   ਮਾਂਵਾਂ  ਨੇ , ਜਿੰਨਾਂ  ਦੇ  ਹੋਣਹਾਰ  ਪੁੱਤ  ਲਾਲਚੀ  ਏਜੇਂਟਾਂ  ਦੇ  ਚੱਕਰਾਂ  ਵਿੱਚ  ਪੈ  ਜਾਂਦੇ  ਨੇ  | ਬੱਚੇ  ਨੇ  ਕੰਪਿਊਟਰ  ਇੰਜੀਨੀਅਰਿੰਗ  ਕਿੱਤੀ  ਹੁੰਦੀ  ਹੈ , ਅਤੇ  ਵਿਦੇਸ਼  ਜਾਕੇ  ਟੈਕਸੀਆਂ  ਚਲਾ  ਰਿਹਾ  ਹੁੰਦਾ  ਹੈ  |  ਜੋ  ਬੱਚਾ  ਗੂਗਲ  ਜਾਂ  ਐੱਪਲ  ਵਿੱਚ  ਨੌਕਰੀ  ਕਰਣ  ਦੇ  ਕਾਬਿਲ  ਹੁੰਦਾ  ਹੈ ,  ਲਾਲਚੀ  ਏਜੇਂਟਾਂ  ਦੇ  ਕਾਰਣ  ਉਹ  ਚੌਕੀਦਾਰੀ  ਕਰਣ  ਜੋਗਾ  ਰਹਿ  ਜਾਂਦਾ  ਹੈ  |  ਓਹਨਾਂ  ਨੂੰ  ਸਹੀ  ਰਾਹ  ਨਹੀਂ  ਮਿਲਦੀ , ਜਿਸ  ਦੇ  ਕਰਕੇ  ਓਹਨਾਂ  ਨੂੰ  ਮਜ਼ਦੂਰੀ  ਵਿੱਚ ਖੱਜਲ  ਹੋਣਾ  ਪੈਂਦਾ  ਹੈ  |

ਕਈ  ਕਾਲਜਾਂ  ਵਿੱਚ  ਆਸਾਨੀ  ਨਾਲ  ਦਾਖਲਾ  ਮਿਲ  ਜਾਂਦਾ  ਹੈ , ਪਰ  ਡਿਗਰੀ  ਦੇ  ਬਾਅਦ  ਨੌਕਰੀ  ਕੋਈ  ਨਹੀਂ  ਦਿੰਦਾ  | ਕੈਨੇਡਾ  ਵਿੱਚ  ਆਰਟਸ  ਕਰਣ  ਦਾ  ਮਤਲੱਬ  ਬੇਰੋਜ਼ਗਾਰ  | ਜੇ  ਤੁਸੀਂ  ਬੈਂਕ  ਤੋਂ  ਕਰਜ਼ਾ  ਲੈਣ  ਦੀ  ਬਜਾਏ  ਨਕਲੀ  ਫੰਡ  ਵਿੱਚ  ਪੈ  ਗਏ , ਤੇ  ਤੁਹਾਨੂੰ  ਆਪਣਾ  ਗੁਜ਼ਾਰਾ  ਕਰਣ  ਲਈ  ਦਿਹਾੜੀ  ਕਰਨੀ  ਪੈਣੀ  ਹੈ  | ਬੰਦਾ  ਵਿਦੇਸ਼  ਕਿਸ  ਵਾਸਤੇ  ਜਾਂਦਾ  ਹੈ , ਚੰਗੀ  ਪੜ੍ਹਾਈ  ਕਰਣ  ਵਾਸਤੇ  ਜਾਂ  ਫੇਰ  ਚੌਕੀਦਾਰ  ਬਣਨ  ਵਾਸਤੇ ?  ਇਹ  ਹਾਲ  ਹੋ  ਰਿਹਾ  ਹੈ , ਸਾਡੇ  ਹੋਣਹਾਰ  ਵਿਦਿਆਰਥੀਆਂ  ਦਾ  ਜਿਹੜੇ  ਪੜ੍ਹਾਈ  ਕਰਣ  ਦੀ  ਥਾਂ  ਤੇ  ਮਜ਼ਦੂਰੀ  ਕਰਦੇ  ਪਏ  ਨੇ  | ਉਹ  ਨਾ  ਕਾਬਿਲ  ਬਣ  ਪਾ  ਰਹੇ  ਨੇ , ‘ਤੇ  ਨਾ  ਹੀ  ਆਪਣੇ  ਸੁਪਨੇ  ਪੂਰੇ  ਕਰ  ਪਾ  ਰਹੇ  ਨੇ  |

ਇਸ  ਤੋਂ  ਵਧੀਆ  ਹੈ  ਕਿ  ਬਾਹਰ  ਜਾਕੇ  ਪੜ੍ਹਾਈ  ਕਰੋ , ਓਹਨਾਂ  ਦੀ  ਨੌਕਰੀਆਂ  ਲਈ  ਕਾਬਿਲ  ਬਣੋ , ਤੇ  ਫੇਰ  ਅਪਣਾ  ਕੰਮ – ਕਾਜ  ਵਧਾਓ  | ਇਸ  ਦੇ  ਨਾਲ  ਉਸ  ਇਨਸਾਨ  ਦੀ  ਤਰੱਕੀ  ਹੋਣੀ  ਪੱਕੀ  ਹੈ  |

ਪੈਸੇ  ਵੀਜ਼ਾ  ਲੱਗਣ  ਤੋਂ   ਬਾਅਦ

ਦੋਸਤੋਂ ,  ਜੇ  ਤੁਸੀਂ  ਵੀ  ਵਿਦੇਸ਼  ਜਾਣਾ  ਚਾਹੁੰਦੇ  ਹੋ , ਤੇ  ਸਾਡੇ  ਨਾਲ  ਸੰਪਰਕ  ਕਰੋ  | ਅੱਸੀ  ਸਟੱਡੀ  ਵੀਜ਼ਾ  ਵਿੱਚ  ਤੁਹਾਨੂੰ  ਚੰਗੀ  ਸਲਾਹ  ਦੇਵਾਂਗੇ , ਅਤੇ  ਪੈਸੇ  ਵੀਜ਼ਾ  ਲੱਗਣ  ਤੋਂ  ਬਾਅਦ  ਹੀ  ਲਵਾਂਗੇ | ਅਸੀਂ  ਕੇਸ  ਅੱਪਲਾਯੀ  ਕਰਣ  ਦੀ  ਅਤੇ  ਐਮਬੈਸੀ  ਫੀਸ  ਵੀ , ਵੀਜ਼ਾ  ਲੱਗਣ  ਦੇ  ਬਾਅਦ  ਹੀ  ਲਾਵਾਂਗੇ |

Best Overseas Student Visa Consultant – Vinay Hari

For any further help regarding filing your case for Overseas Study VISA:

Book Online Appointment

+91-73075-30886

Live Chat

logo-available_on_the_app_storelogo-_android-_google-_play-_store-_app-_internal-001

Related Posts
Leave a Reply

Your email address will not be published.Required fields are marked *