ਦੋਸਤੋਂ ,
ਪੰਜਾਬ ਤੋਂ ਬੱਚੇ ਵਿਦੇਸ਼ ਜਾਂਦੇ ਨੇ – ਚੰਗੀ ਸਿੱਖਿਆ ਲਈ , ਪੈਸੇ ਕਮਾਉਣ ਲਈ ਅਤੇ ਪੀ ਆਰ ਲਈ | ਹਰ ਮਾਂ – ਬਾਪ ਦਾ ਸੁਪਨਾ ਹੁੰਦਾ ਹੈ ਕਿ ਓਹਨਾਂ ਦੇ ਬੱਚੇ ਚੰਗੀ ਜ਼ਿੰਦਗੀ ਬਿਤਾਉਣ | ਮੈਨੂੰ ਖੁਸ਼ੀ ਹੁੰਦੀ ਇਹ ਵੇਖ ਕੇ , ਜਦੋਂ ਵੀ ਕੋਈ ਆਪਣੀ ਜ਼ਿੰਦਗੀ ਨੂੰ ਵਧੀਆ ਕਰਦਾ ਹੈ , ਵਿਦੇਸ਼ ਦੇ ਕਿਸੇ ਚੰਗੇ ਕਾਲਜ ਵਿਚ ਪੜ੍ਹਾਈ ਕਰ ਕੇ |
ਮੈਨੂੰ ਦੁੱਖ ਹੋ ਰਿਹਾ ਹੈ ਇਹ ਵੇਖ ਕੇ , ਕਿ ਸਾਡੇ ਪੰਜਾਬ ਦੇ ਭੋਲੇ – ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ , ਸਿੱਖਿਆ ਮੇਲੇ ਦੇ ਨਾਂ ਤੇ | ਕੁਝ ਫਰਜ਼ੀ ਏਜੇਂਟ ਨੇ ਜਿਹੜੇ 3-4 ਗੋਰੇ ਨਾਲ ਲੈ ਕੇ ਕਿਸੇ ਹੋਟਲ ਵਿਚ ਸਿੱਖਿਆ ਮੇਲਾ ਕਰਾਉਂਦੇ ਨੇ , ਜਨਤਾ ਤੋਂ ਲੱਖਾਂ ਰੁਪਏ ਲੈ ਲੈਂਦੇ ਨੇ , ਤੇ ਜਦੋਂ ਲੋਕਾਂ ਦਾ ਵੀਜ਼ਾ ਰੱਦ (refuse) ਹੋ ਜਾਂਦਾ ਹੈ ਤੇ ਉਹ ਏਜੇਂਟ ਭੱਜ ਜਾਂਦੇ ਨੇ | ਨੁਕਸਾਨ ਕੇਵਲ ਭੋਲੇ – ਭਾਲੇ ਬੰਦੇ ਦਾ ਹੀ ਹੁੰਦਾ ਹੈ , ਹੋਰ ਕਿਸੇ ਦਾ ਨਹੀਂ |
ਤੁਹਾਨੂੰ ਸਿੱਖਿਆ ਮੇਲੇ ਤੇ ਜਾਣ ਦੀ ਲੋੜ ਨਹੀਂ , ਉਸਦੇ ਬਗੈਰ ਵੀ ਤੁਸੀਂ ਵਿਦੇਸ਼ ਦੇ ਕਿਸੇ ਚੰਗੇ ਕਾਲਜ ਵਿਚ ਪੜ੍ਹ ਸਕਦੇ ਹੋ | ਜੇ ਤੁਹਾਡਾ ਕੈਨੇਡਾ ਦਾ ਵੀਜ਼ਾ ਕਿਸੇ ਲਾਲਚੀ ਏਜੇਂਟ ਕਰਕੇ ਰੱਦ ਹੋਇਆ ਹੈ ਤੇ ਨਿਰਾਸ਼ ਹੋਣ ਦੀ ਲੋੜ ਨਹੀਂ |
ਇਹ ਨੇ ਖੰਨਾ ਤੋਂ ਨਵਪ੍ਰੀਤ ਸਿੰਘ | ਨੰਬਰ ਤੇ ਬੈਂਡ ਚੰਗੇ ਹੋਣ ਤੇ ਵੀ ਇਹਨਾਂ ਦਾ ਵੀਜ਼ਾ 5 ਬਾਰੀ ਰੱਦ ਹੋਇਆ , ਅਤੇ 8-9 ਲੱਖ ਰੁਪਏ ਦਾ ਨੁਕਸਾਨ ਵੀ ਹੋਇਆ | ਫੇਰ ਇਹ ਸਾਡੇ ਕੋਲ ਆਏ , ਅਸੀਂ ਇਹਨਾਂ ਦਾ ਕੇਸ ਚੰਗੀ ਤ੍ਰਾਹ ਪੜ੍ਹਿਆ ਅਤੇ ਫੇਰ ਕੰਮ ਕਰਾ ਕੇ ਦਿੱਤਾ ਜਿਸਦੇ ਨਾਲ 5 ਬਾਰੀ ਰੱਦ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਵੀਜ਼ਾ ਲੱਗ ਗਿਆ | ਇਹਨਾਂ ਨੇ ਕੰਮ ਹੋਣ ਤੋਂ ਪਹਿਲਾਂ ਇੱਕ ਵੀ ਪੈਸਾ ਨਹੀਂ ਦਿੱਤਾ | ਇਹਨਾਂ ਦਾ ਸੁਪਨਾ ਸੀ ਕੈਨੇਡਾ ਜਾਣਾ , ਤੇ ਇਹਨਾਂ ਦੀ ਤ੍ਰਾਹ ਤੁਸੀਂ ਵੀ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ |
ਮੈਂ ਚਾਹੁੰਦਾ ਹਾਂ ਕਿ ਤੁਹਾਡੇ ਨਾਲ ਵੀ ਚੰਗਾ ਹੀ ਹੋਵੇ , ਇਸ ਕਰਕੇ ਸਿੱਖਿਆ ਮੇਲੇ ਤੇ ਜਾਣ ਤੋਂ ਪਹਿਲਾਂ ਮੇਰੀਆਂ ਇਹ 3 ਗੱਲਾਂ ਦਾ ਧਿਆਨ ਰੱਖੋ :
- ਸਿੱਖਿਆ ਮੇਲੇ ਦੀ ਜਾਂਚ ਕਰੋ
ਕਿਸੇ ਵੀ ਸਿੱਖਿਆ ਮੇਲੇ ਤੇ , ਜਿਹੜਾ ਵੀ ਪਹਿਲਾਂ ਪੈਸੇ ਮੰਗਦਾ ਹੈ , ਉਸ ਦੀ ਜਾਂਚ ਕਰੋ , ਕਿ ਉਹ ਬੰਦੇ ਸੱਚ ਬੋਲ ਰਹੇ ਨੇ ? ਉਹ ਗੋਰੇ ਅਸਲ ਵਿਚ ਓਸੇ ਕਾਲਜ ਦੇ ਨੇ ?
- ਏਜੇਂਟ ਦੀ ਜਾਂਚ ਕਰੋ
ਤੁਸੀਂ ਇਹ ਹੀ ਵੇਖੋ , ਕਿ ਉਸ ਦੇ ਵੀਜ਼ੇ ਅਸਲੀ ਨੇ ? ਏਜੇਂਟ ਕਿਤੇ ਝੂਠ ਤੇ ਨਹੀਂ ਬੋਲ ਰਿਹਾ ?
- ਕਾਲਜ ਅਤੇ ਕੋਰਸ ਦੀ ਜਾਂਚ ਕਰੋ
ਫਰਜ਼ੀ ਏਜੇਂਟਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਇਕ ਪ੍ਰਾਈਵੇਟ ਕਾਲਜ ਦੇ ਮਾੜੇ ਕੋਰਸ ਵਿੱਚ ਦਾਖਲੇ ਦੀ ਅਰਜ਼ੀ ਪਾਓ | ਤੁਹਾਡੇ ਭਵਿੱਖ ਲਈ ਚੰਗਾ ਹੈ ਕਿ ਤੁਸੀਂ ਪ੍ਰਾਈਵੇਟ ਕਾਲਜ ਦੀ ਬਜਾਏ ਸਰਕਾਰੀ ਕਾਲਜ ਵਿੱਚ ਜਾਓ | ਜੇਕਰ ਕੋਰਸ ਮਾੜਾ ਹੋਵੇਗਾ ਤੇ ਤੁਹਾਨੂੰ ਵੀਜ਼ਾ ਕਦੇ ਨਹੀਂ ਮਿਲੂਗਾ | ਜੇ ਤੁਹਾਡੇ 12ਵੀ ਦੇ ਨੰਬਰ 60 percent ਤੋਂ ਘੱਟ ਹਨ , ਤੇ ਤੁਹਾਨੂੰ engineering ਜਾਂ medical ਵਿੱਚ ਦਾਖ਼ਲਾ ਨਹੀਂ ਮਿਲੂਗਾ | ਤੁਸੀਂ ਪਹਿਲਾਂ ਜਿਸ ਵਿਸ਼ੇ ਵਿੱਚ ਪੜ੍ਹਾਈ ਕਿੱਤੀ ਹੈ , ਕੋਰਸ ਉਸ ਦੇ ਮੁਤਾਬਿਕ ਹੋਣਾ ਚਾਹੀਦਾ ਹੈ |
ਹਰ ਸਾਲ ਕਈ ਬੱਚਿਆਂ ਦਾ ਵੀਜ਼ਾ ਰੱਦ ਹੋ ਜਾਂਦਾ ਹੈ , ਇਸ ਤੋਂ ਬਚਨ ਵਾਸਤੇ ਤੁਸੀਂ ਇਹ 3 ਕੰਮ ਕਦੇ ਨਾ ਕਰੋ :
- ਝੂਠ ਨਾ ਬੋਲੋ
ਜੇ ਤੁਹਾਡੀ ਪੜ੍ਹਾਈ ਵਿੱਚ 5 ਸਾਲ ਦਾ ਗੈਪ ਹੈ ਤੇ work experience ਦਾ ਝੂਠਾ ਸਰਟੀਫ਼ੀਕੇਟ ਨਾ ਲਾਓ | ਨਕਲੀ ਕਾਗਜ ਲਾਉਣ ਤੇ 3 ਸਾਲ ਲਈ ban ਹੋ ਸਕਦੇ ਹੋ |
- non-licence agent ਕੋਲ ਨਾ ਜਾਓ
ਇਹਨਾਂ ਦਾ ਮਕਸਦ ਕੇਵਲ ਬੱਚਿਆਂ ਤੋਂ ਪੈਸੇ ਲੈ ਕੇ ਭਜਣਾ ਹੁੰਦਾ ਹੈ | ਇਹ ਕਈ ਤਰ੍ਹਾਂ ਦੇ ਝਾਂਸੇ ਦਿੰਦੇ ਨੇ , ਜਿਵੇਂ ਮੁਫ਼ਤ ਜਹਾਜ ਦੀ ਟਿੱਕਟ ਮਿਲੂਗੀ ਤੇ 1 ਲੱਖ ਬੱਚ ਜਾਊਗਾ | ਇਹ ਹਮੇਸ਼ਾ ਪਹਿਲਾ ਪੈਸੇ ਲੈਂਦੇ ਨੇ ਅਤੇ ਬਾਅਦ ਵਿੱਚ ਗਵਾਚ ਜਾਂਦੇ ਨੇ | ਤੁਸੀਂ ਕੇਵਲ licensed agent ਕੋਲ ਜਾਓ , ਜਿਸਨੂੰ ਪੰਜਾਬ ਸਰਕਾਰ ਤੋਂ ਮਾਨਤਾ ਮਿਲੀ ਹੋਵੇ |
- ਸਿੱਖਿਆ ਮੇਲੇ ਤੇ ਪਹਿਲਾਂ ਪੈਸੇ ਨਾ ਦਿਓ
ਕਈ ਸਿੱਖਿਆ ਮੇਲੇ ਵਾਲੇ ਕਹਿੰਦੇ ਨੇ ਕਿ ਸਾਡੇ ਕੋਲ ਆਓ , ਅੱਸੀ ਤੁਹਾਨੂੰ ਵਿਦੇਸ਼ੀ ਗੋਰੇਆਂ ਨਾਲ ਮਿਲਾਵਾਂਗੇ | ਅਸਲ ਵਿੱਚ ਇਹ 12-14 ਕਾਲਜਾਂ ਦਾ ਝੁੰਡ ਹੈ ਜਿਹੜਾ ਪੰਜਾਬ ਘੁੰਮਦਾ ਹੈ , ਕਿਸੇ ਵੀ ਸਿੱਖਿਆ ਮੇਲੇ ਵਿੱਚ ਪਹਿਲਾਂ ਪੈਸੇ ਨਾ ਦਿਓ | ਓਹਨਾਂ ਨੇ ਤੁਹਾਨੂੰ ਮੁਫ਼ਤ ਦੀ offer letter ਦਾ ਲਾਲਚ ਦੇ ਕਰ 12-14 ਲੱਖ ਫਸਾ ਲੈਣਾ ਹੈ , ਉਹ ਤੁਸੀਂ ਕਦੇ ਨਾ ਕਰਨਾ | ਇਹ ਬਹੁਤ ਹੀ ਲਾਲਚੀ ਕਿਸਮ ਦੇ ਲੋਕ ਨੇ , ਗਲਤ ਤਰੀਕੇ ਨਾਲ ਇਸ਼ਤਿਹਾਰ ਬਾਜ਼ੀ ਕਰਕੇ ਝਾਂਸਾ ਦੇ ਰਹੇ ਨੇ | ਮੈਂ ਪਿੱਛੇ ਇਕ ਅਖ਼ਬਾਰ ਵਿੱਚ ਪੜ੍ਹਿਆ “2.5 ਲੱਖ ਵਿੱਚ ਕੈਨੇਡਾ ਚਲੋ ” , ਇਹ ਗਲਤ ਹੈ , ਬੱਚਿਆਂ ਨੂੰ ਗੁਮਰਾਹ ਕਿੱਤਾ ਜਾ ਰਿਹਾ ਹੈ | ਇਹੋ ਜਿਹੇ ਏਜੇਂਟ 50 ਹਾਜ਼ਰ ਪਹਿਲਾਂ ਲੈ ਲੈਂਦੇ ਨੇ ਅਤੇ ਬਾਅਦ ਵਿੱਚ ਗਾਇਬ ਹੋ ਜਾਂਦੇ ਨੇ |
ਫਰਜ਼ੀ ਏਜੇਂਟਾਂ ਤੋਂ ਬਚੋ , ਕੈਨੇਡਾ ਜਾਣ ਲਈ ਇਹ 3 ਚੀਜ਼ਾਂ ਦਾ ਧਿਆਨ ਰੱਖੋ :
- ਡਾਲਰ ਦਾ ਰੇਟ ਪਤਾ ਰੱਖੋ
ਤੁਸੀਂ Google ਵਿੱਚ ਲਿਖੋ “Canadian dollar into Indian Rupee” ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੈਨੇਡਾ ਦਾ ਡਾਲਰ ਕਿੰਨੇ ਦਾ ਹੈ | ਜੇ ਉਹ 50 ਦਾ ਹੈ ਤੇ ਲਾਲਚੀ ਏਜੇਂਟ ਤੁਹਾਨੂੰ 54-55 ਦਾ ਦੱਸਣਗੇ , ਅਤੇ ਫ਼ੀਸ ਜਮਾਂ ਕਰਾਉਣ ਵੇਲੇ ਇਕ ਲੱਖ ਰੁਪਏ ਤਕ ਕਮਾ ਲੈਣਗੇ ਜੋ ਕਿ ਗਲਤ ਹੈ |
- ਸਿੱਖਿਆ ਮੇਲੇ ਵਿੱਚ ਗੋਰੇ ਨੂੰ ਲੱਭਣ ਦੀ ਲੋੜ ਨਹੀਂ
ਤੁਸੀਂ ਬਸ ਇਹ ਪਤਾ ਕਰੋ ਕਿ ਉਸ ਏਜੇਂਟ ਨੂੰ ਮਾਨਤਾ ਮਿਲੀ ਹੋਇ ਹੈ ਜਾਂ ਨਹੀਂ , ਉਹ ਕਾਲਜ ਸਰਕਾਰੀ ਹੈ ਜਾਂ ਨਹੀਂ ਅਤੇ ਉਹ ਕੋਰਸ ਤੁਹਾਡੇ ਕੰਮ ਦਾ ਹੈ ਜਾਂ ਨਹੀਂ |
- ਸਹੀ ਸਮੇਂ ਤੇ ਸਹੀ ਵੀਜ਼ਾ ਲਵੋ
ਤੁਸੀਂ ਕਿਸੇ ਵੀ ਸਿੱਖਿਆ ਮੇਲੇ ਦੇ “ਆਖ਼ਰੀ ਮੌਕਾ ” ਵਾਲੇ ਝਾਂਸੇ ਵਿੱਚ ਨਾ ਆਓ | ਜੇਕਰ ਤੁਸੀਂ ਬਾਰ੍ਹਵੀਂ ਜਾਂ ਇਸ ਤੋਂ ਉਪਰਲੀ ਪੜ੍ਹਾਈ ਪੂਰੀ ਹੋਣ ਦੇ ਬਾਅਦ ਵੀਜ਼ਾ ਲਵਾਓਗੇ ਤੇ ਵੀਜ਼ਾ ਲੱਗ ਜਾਊਗਾ | ਜੇ ਪੰਜ ਸਾਲ ਤਕ ਦਾ ਗੈਪ ਹੈ ਤਾਂ ਵੀ ਵੀਜ਼ਾ ਲੱਗ ਜਾਊਗਾ | ਜੇ IELTS ਵਿੱਚ 5.5 ਬੈਂਡ ਨੇ ਤਾਂ ਵੀ ਵੀਜ਼ਾ ਲੱਗ ਜਾਊਗਾ | ਜੇਕਰ ਤੁਹਾਡੇ ਪੜ੍ਹਾਈ ਵਿੱਚ ਨੰਬਰ ਘੱਟ ਹਨ ਤੇ ਸਹੀ ਕੋਰਸ ਵਿੱਚ ਜਾਓ ਤੁਹਾਡਾ ਵੀਜ਼ਾ ਲੱਗ ਜਾਊਗਾ | ਪਰ ਜੇ ਤੁਸੀਂ ਕਹੋਗੇ ਕਿ fruit packing, plumber, driver ਦਾ work permit ਲੱਗ ਜਾਊਗਾ , ਜਿਸ ਤ੍ਰਾਹ ਦੇ ਰੋਜ਼ ਇਸ਼ਤਿਹਾਰ ਆਉਂਦੇ ਨੇ , ਤੇ ਉਸ ਕੰਪਨੀ ਦਾ ਲਾਇਸੈਂਸ ਚੈਕੱ ਕਰੋ | ਇਹ ਵੀਜ਼ਾ ਦੁਬਈ ਵਿੱਚ ਲੱਗਦੇ ਨੇ , ਕੈਨੇਡਾ ਵਿੱਚ ਨਹੀਂ | ਇਸ ਠੱਗੀ ਤੋਂ ਬਚੋ |
ਪੈਸੇ ਵੀਜ਼ਾ ਲੱਗਣ ਤੋਂ ਬਾਅਦ
ਦੋਸਤੋਂ , ਤੁਸੀਂ ਜਾਣਿਆ ਕਿ ਪੰਜਾਬ ਵਿੱਚ ਕਈ ਫਰਜ਼ੀ ਏਜੇਂਟ ਨੇ ਜਿਹੜੇ ਸਿੱਖਿਆ ਮੇਲਾ ਕਰ ਕੇ ਲੋਕਾਂ ਨਾਲ ਠੱਗੀ ਕਰਦੇ ਪਏ ਨੇ | ਉਹ 3-4 ਗੋਰੇ ਨਾਲ ਰੱਖਦੇ ਨੇ , ਝੂਠੇ ਦਿਲਾਸੇ ਦੇ ਕੇ ਪਹਿਲਾਂ ਲੱਖਾਂ ਰੁਪਏ ਲੈ ਲੈਂਦੇ ਨੇ | ਕਈ ਬਾਰ ਉਹ ਐਦਾਂ ਡਰਾਉਂਦੇ ਨੇ ਕਿ ਜਿਵੇਂ ਇਹ ਆਖ਼ਰੀ ਮੌਕਾ ਹੈ ਜਿਸਦੇ ਬਾਅਦ ਲੋਕਾਂ ਦਾ ਵੀਜ਼ਾ ਨਹੀਂ ਲੱਗੂਗਾ | ਤੇ ਜਦੋਂ ਕਿਸੇ ਦਾ ਵੀਜ਼ਾ ਰੱਦ ਹੋ ਜਾਂਦਾ ਹੈ ਤੇ ਉਹ ਫਰਜ਼ੀ ਏਜੇਂਟ ਦਿਸਦੇ ਵੀ ਨਹੀਂ |
ਤੁਹਾਨੂੰ ਕਿਸੇ ਫਰਜ਼ੀ ਏਜੇਂਟ ਦੇ ਸਿੱਖਿਆ ਮੇਲੇ ਵਿੱਚ ਜਾਣ ਦੀ ਲੋੜ ਨਹੀਂ |
ਕੈਨੇਡਾ ਜਾਣ ਦਾ ਸਬ ਤੋਂ ਵਧੀਆ ਰਸਤਾ ਸਟੱਡੀ ਵੀਜ਼ਾ ਹੈ | ਇਸ ਦੇ ਵਿੱਚ ਸੁਰੱਖਿਆ ਵੀ ਹੈ , ਅਤੇ ਹਰ ਸਾਲ ਹਜ਼ਾਰਾਂ ਬੱਚੇ ਇਸ ਰਾਹ ਨਾਲ ਕੈਨੇਡਾ ਜਾ ਕੇ ਪੱਕੇ ਹੋ ਰਹੇ ਨੇ | ਤੁਸੀਂ ਵੀ ਪੜ੍ਹਾਈ ਕਰਕੇ ਕੈਨੇਡਾ ਜਾ ਸਕਦੇ ਹੋ | ਕੇਵਲ ਉਸ ਏਜੇਂਟ ਕੋਲ ਜਾਓ ਜਿਸਦੇ ਕੋਲ ਲਾਇਸੈਂਸ ਹੈ ਅਤੇ ਉਸਦੇ ਵੀਜ਼ੇ ਲੱਗਦੇ ਨੇ | ਜੇ ਤੁਸੀਂ ਸਾਡੇ ਕੋਲ ਆਉਣਾ ਚਾਹੋ ਤੇ ਤੁਹਾਡੀ ਮਿਹਰਬਾਨੀ , ਪੈਸਿਆਂ ਦੀ ਚਿੰਤਾ ਨਾ ਕਰੋ , ਤੁਸੀਂ ਸਾਨੂੰ ਪੈਸੇ ਓਦੋਂ ਦੇਣੇ ਜਦੋਂ ਅੱਸੀ ਤੁਹਾਨੂੰ ਵੀਜ਼ਾ ਲਗਾ ਕੇ ਪਾਸਪੋਰਟ ਦੇਣਾ | ਸਾਡੇ ਨੰਬਰ ਥੱਲੇ ਲਿਖੇ ਨੇ , ਸਾਨੂੰ ਮਿਲਕੇ ਸਾਰੀ ਜਾਣਕਾਰੀ ਲੈ ਸਕਦੇ ਹੋ |
Study In Canada | Canada Student Visa Consultants In Chandigarh – Vinay Hari
For any further help regarding filing your case for Canada Student VISA:
+91-73075-30886