ਬੜੇ ਸਾਲਾਂ ਬਾਅਦ ਕੋਈ ਇਹੋ ਜੇਹਾ ਨੇਤਾ ਆਉਂਦਾ ਹੈ , ਜਿਹੜਾ ਨੇਤਾ ਨਹੀਂ , ਇਕ ਆਦਰਸ਼ ਪੁਰਖ ਹੁੰਦਾ ਹੈ | ਉਹ ਲੋਕਾਂ ਦੇ ਭਲੇ ਬਾਰੇ ਸੋਚਦਾ ਹੈ , ਦਿਨ – ਰਾਤ ਮਿਹਨਤ ਕਰਦਾ ਹੈ , ਜਨਤਾ ਨੂੰ ਖੁਸ਼ ਰੱਖਦਾ ਹੈ ਅਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈਕੇ ਜਾਂਦਾ ਹੈ |
- ਓਹਨੂੰ ਦੇਖਦੇ ਸਾਰ ਹੀ ਅੱਖਾਂ ਖਿਲ ਜਾਂਦੀਆਂ ਨੇ |
- ਮੂੰਹੋਂ ਉਸ ਦੇ ਵਾਸਤੇ ਕੇਵਲ ਚੰਗੇ ਸ਼ਬਦ ਹੀ ਨਿਕਲਦੇ ਨੇ |
- ਇਹਨਾ ਵਧੀਆ ਕਿ ਉਸ ਦਾ ਕੋਈ ਮੁਕਾਬਲਾ ਹੀ ਨਹੀਂ |
- ਅੱਸੀ ਆਪਣੇ ਬੱਚਿਆਂ ਨੂੰ ਉਸ ਦੇ ਵਾਂਗ ਬਣਨ ਨੂੰ ਕਹਿੰਦੇ ਨੇ |
ਅੱਸੀ ਸਲਾਮ ਠੋਕਦੇ ਪਏ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟਰੂਡੋ ਨੂੰ | ਇਹ 43 ਸਾਲ ਦੀ ਛੋਟੀ ਉਮਰ ਵਿਚ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਤੇ ਆਂਦੇ ਸਾਰ ਹੀ ਇਹਨਾਂ ਨੇ ਆਪਣੇ ਕੈਬਿਨੇਟ ਨੂੰ ਪੰਜਾਬੀਆਂ ਨਾਲ ਭਰਤਾ | ਨਾਲ ਹੀ ਇਹਨਾਂ ਨੇ ਅੱਧਾ ਕੈਬਿਨੇਟ ਜਨਾਨੀਆਂ ਨਾਲ ਭਰਤਾ , ਕਿਉਂਕਿ ਉਹ ਔਰਤਾਂ ਦੀ ਇੱਜ਼ਤ ਕਰਦੇ ਨੇ | ਇਹਨਾਂ ਗੱਲਾਂ ਕਰਕੇ ਹਰ ਕੋਈ ਇਹਨਾਂ ਦੀ ਤਾਰੀਫ ਕਰਦਾ ਹੈ |
ਅੱਜ ਤੇ ਪੂਰੀ ਦੁਨੀਆਂ ਕੈਨੇਡਾ ਆਉਣਾ ਚਾਹੁੰਦੀ ਹੈ | ਪਿਛਲੇ ਸਾਲ 2017 ਵਿਚ ਕੈਨੇਡਾ ਨੇ ਰਿਕਾਰਡ ਬਣਾਇਆ , ਪੰਜਾਬੀਆਂ ਨੂੰ ਵੀਜ਼ਾ ਦੇਕੇ | ਜਿਸ ਦਿਨ ਡੋਨਾਲਡ ਟਰੰਪ ਨੇ ਅਮਰੀਕਾ ਦਾ ਇਲੈਕਸ਼ਨ ਜਿਤਿਆ ਸੀ , ਉਸ ਦਿਨ ਕੈਨੇਡਾ ਇੱਮੀਗਰੇਸ਼ਨ ਦੀ ਵੈਬਸਾਈਟ ਤੇ ਇੰਨੇ ਜ਼ਿਆਦਾ ਲੋਕ ਆਏ ਕਿ ਉਹ ਕਰੈਸ਼ ਕਰ ਗਈ |
ਜਸਟਿਨ ਟਰੂਡੋ ਨੇ ਦੁਨੀਆਂ ਭਰ ਦੇ ਨੇਤਾਵਾਂ ਲਈ ਇਕ ਮਿਸਾਲ ਖੜੀ ਕੀਤੀ ਹੈ | ਓਹਨਾ ਜਿਹਾ ਕੋਈ ਹੋਰ ਨਹੀਂ | ਹੇਠ ਲਿਖੇ ਕਾਰਨਾਂ ਕਰਕੇ ਅਸੀ ਸਾਰੇ ਓਹਨਾ ਦਾ ਸਤਿਕਾਰ ਕਰਦੇ ਹਾਂ |
1. ਅੱਧੇ ਪੰਜਾਬੀ ਤੇ ਉਹ ਆਪ ਹੀ ਨੇ
ਲੋਕੀ ਹੈਰਾਨ ਹੁੰਦੇ ਨੇ , ਇਹ ਜਾਣ ਕੇ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ :
ਭੰਗੜੇ ਵੀ ਪਾਉਂਦਾ ਹੈ
ਗੁਰੂਦਵਾਰੇ ਜਾਂਦਾ ਹੈ
ਦੀਵਾਲੀ ਮਨਾਉਂਦਾ ਹੈ
ਵੈਸਾਖੀ ਮਨਾਉਂਦਾ ਹੈ
ਲੰਗਰ ਵਿਚ ਰੋਟੀਆਂ ਬੇਲਦਾ ਹੈ
ਪੰਜਾਬੀਆਂ ਦਾ ਦਿਲੋਂ ਸੰਮਾਨ ਕਰਦਾ ਹੈ
2. ਉਹ ਚੰਗੇ ਪਰਿਵਾਰ ਤੋਂ ਹੈ
ਓਹਨਾ ਦੇ ਪਰਿਵਾਰ ਦੀ ਖ਼ਾਸਿਯਤ ਰਹੀ ਹੈ ਕਿ ਉਹ ਹਮੇਸ਼ਾ ਲੋਕਾਂ ਲਈ ਚੰਗਾ ਕਰਦੇ ਰਹੇ ਨੇ | ਓਹਨਾ ਦੇ ਪਿਤਾ ਜੀ , ਸ਼੍ਰੀ ਪਿਏਰੇ ਟਰੂਡੋ ਜੀ , ਲਗਾਤਾਰ 15 ਸਾਲ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਸਨ | ਓਹਨਾ ਨੇ 1976 ਵਿਚ ਪਹਿਲੀ ਬਾਰ ਕੈਨੇਡਾ ਵਿਚ ਓਲਿੰਪਿਕ ਕਰਵਾਏ ਅਤੇ ਕੈਨੇਡਾ ਦਾ ਇੱਮੀਗਰੇਸ਼ਨ ਐਕਟ ਬਦਲਿਆ ਸੀ , ਜਿਸਦੇ ਕਰਕੇ ਕੋਈ ਵੀ ਕੈਨੇਡਾ ਆ ਕੇ ਬਸ ਸਕਦਾ ਸੀ | ਇਸ ਤੋਂ ਪਹਿਲਾਂ ਕੈਨੇਡਾ ਕੇਵਲ ਗੋਰਿਆਂ ਨੂੰ ਵਾੜਦਾ ਸੀ | ਜੇ ਉਹ ਪ੍ਰਧਾਨ ਮੰਤਰੀ ਨਾ ਹੁੰਦੇ ਤੇ ਹਜੇ ਤਕ ਇੰਨੇ ਪੰਜਾਬੀ ਕੈਨੇਡਾ ਵਿਚ ਨਾ ਬਸੇ ਹੁੰਦੇ |
ਆਪਣੇ ਪਿਤਾ ਜੀ ਦੀ ਸੋਚ ਨੂੰ ਜਸਟਿਨ ਟਰੂਡੋ ਵੀ ਮੰਨਦੇ ਹਨ | ਓਹਨਾ ਦੇ ਕੈਬਿਨੇਟ ਵਿਚ ਅੱਧੀ ਗਿਣਤੀ ਤੋਂ ਜਿਆਦਾ ਜਨਾਨੀਆਂ ਨੇ ਜੋ ਕਿ ਪਹਿਲੀ ਬਾਰੀ ਕਿਸੇ ਮੁਲਕ ਵਿਚ ਹੋਇਆ ਹੈ | ਉਹ ਛੋਟੇ – ਛੋਟੇ ਬੱਚਿਆਂ ਨੂੰ ਵੀ ਕਹਿੰਦੇ ਨੇ ਕਿ ਔਰਤਾਂ ਦਾ ਸੰਮਾਨ ਕਰੋ ਅਤੇ ਆਪਣੇ ਆਪ ਨੂੰ ਗਰਵ ਨਾਲ ਨਾਰੀਵਾਦੀ (feminist) ਕਹਿੰਦੇ ਨੇ |
3. ਉਹ ਸਾਰੇ ਧਰਮਾਂ ਦੇ ਲੋਕਾਂ ਦਾ ਆਦਰ ਕਰਦੇ ਨੇ
ਕੈਨੇਡਾ ਦਾ ਰੱਖਿਆ ਮੰਤਰੀ ਸਿੱਖ ਹੈ
ਭਾਰਤ ਸਰਕਾਰ ਵਿਚ ਇੰਨੇ ਸਿੱਖ ਨਹੀਂ ਹੋਣਗੇ ਜਿੰਨੇ ਕੈਨੇਡਾ ਸਰਕਾਰ ਵਿਚ ਹਨ |
ਉਹ ਮੁਸਲਮਾਨਾਂ ਨੂੰ ਖਾਸ ਮਹੱਤਵ ਦਿੰਦੇ ਨੇ
ਜਦੋਂ ਸੀਰੀਆ ਦੇ ਹਾਲਾਤ ਖ਼ਰਾਬ ਹੋਏ ਤੇ ਓਹਨਾ ਨੇ ਹਜ਼ਾਰਾਂ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਵਿਚ ਵਸਾਇਆ ਅਤੇ ਰਹਿਣ ਦੀ ਥਾਂ ਦਿੱਤੀ |
ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਮੁਸਲਮਾਨ ਦੇਸ਼ਾਂ ਤੇ ਯਾਤਰਾ ਦੀ ਪਾਬੰਧੀ ਲਾ ਦਿੱਤੀ , ਤੇ ਜਸਟਿਨ ਟਰੂਡੋ ਨੇ ਓਹੀ ਲੋਕਾਂ ਦਾ ਆਪਣੇ ਦੇਸ਼ ਦੇ ਵਿਚ ਸਵਾਗਤ ਕਿੱਤਾ |
ਉਹਨਾਂ ਨੇ ਨੋਬਲ ਪੁਰਸਕਾਰ ਵਿਜੇਤਾ ਮਲਾਲਾ ਨੂੰ ਖਾਸ ਕੈਨੇਡਾ ਦੀ ਨਾਗਰਿਕਤਾ ਦਿੱਤੀ ਹੋਇ ਹੈ |
ਉਹ ਹਿੰਦੂਆਂ ਦਾ ਵੀ ਸਤਿਕਾਰ ਕਰਦੇ ਨੇ
ਆਉਣ ਵਾਲੇ ਸਮੇਂ ਵਿਚ ਕੈਨੇਡਾ ਨੇ ਬਾਹਰਲੇ ਮੁਲਕਾਂ ਦੇ 10 ਲੱਖ ਲੋਕਾਂ ਨੂੰ ਵਸਾਉਣਾ ਹੈ , ਜਿਸਦੇ ਵਿਚ ਡਾਕਟਰ , ਇੰਜੀਨਿਯਰ , ਪਲੰਬਰ , ਮਕੈਨਿਕ , ਮੈਨੇਜਰ – ਸਬ ਚੰਗੇ – ਚੰਗੇ ਲੋਕਾਂ ਨੂੰ ਕੈਨੇਡਾ ਦਾ ਵੀਜ਼ਾ ਮਿਲੂਗਾ |
4. ਉਹ ਬੁੱਧੀਮਾਨ ਅਤੇ ਮਿਹਨਤੀ ਨੇ
ਜਸਟਿਨ ਟਰੂਡੋ ਨੇ ਇੰਜੀਨੀਰਿੰਗ ਪੜ੍ਹੀ ਹੋਇ ਹੈ ਅਤੇ ਮੰਤਰੀ ਬਣਨ ਤੋਂ ਪਹਿਲਾਂ ਅਧਿਆਪਕ ਸਨ | ਉਹ ਇੰਨੇ ਪੜ੍ਹੇ ਹੋਏ ਨੇ ਕਿ ਇਕ ਬਾਰ ਉਹਨਾਂ ਨੇ ਭਰੀ ਸਭਾ ਵਿਚ ਪੱਤਰਕਾਰਾਂ ਨੂੰ quantum computing ਬਾਰੇ ਦੱਸਿਆ , ਜੋ ਕਿ ਕੰਪਿਊਟਰ ਵਿਚ ਇਕ ਬਹੁਤ ਹੀ ਨਾਵਾਂ ਸੰਕਲਪ ਹੈ |
ਕੇਵਲ ਦਿਮਾਗੀ ਤੋਰ ਤੇ ਹੀ ਨਹੀਂ , ਉਹ ਸ਼ਾਰੀਰਿਕ ਤੋਰ ਤੇ ਵੀ ਫਿੱਟ ਨੇ | ਸਵੇਰੇ ਉਠਕੇ ਉਹ ਯੋਗਾ ਵੀ ਕਰਦੇ ਨੇ |
ਇੰਨਾ ਕਾਬਿਲ ਹੋਣ ਦੇ ਬਾਵਜੂਦ ਉਹਨਾਂ ਵਿਚ ਬਿਲਕੁਲ ਵੀ ਘਮੰਡ ਨਹੀਂ ਹੈ |
5. ਉਹ ਚਾਹੁੰਦੇ ਨੇ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ
ਬੱਚਿਆਂ ਨਾਲ ਓਹਨਾ ਦਾ ਖਾਸ ਲਗਾਵ ਹੈ :
ਚਾਹੇ ਉਹ ਕਾਲਜ ਦੇ ਹੋਣ
ਜਾਂ ਫੇਰ ਸਕੂਲ ਦੇ ਹੋਣ
ਜਾਂ ਫੇਰ ਨਿਆਣੇ ਹੋਣ
ਹਾਲ ਵਿਚ ਹੀ ਉਹਨਾਂ ਨੇ IIM Ahmedabad ਦੇ ਬੱਚਿਆਂ ਨੂੰ ਇਕ ਬੜਾ ਹੀ ਪ੍ਰੇਰਕ ਭਾਸ਼ਣ ਦਿੱਤਾ ਅਤੇ ਦਿਲਾਸਾ ਦਿੱਤਾ ਕਿ ਉਹਨਾਂ ਦਾ ਜੋ ਵੀ ਧਰਮ ਜਾਂ ਜਾਤ ਹੋਵੇ , ਕੈਨੇਡਾ ਉਹਨਾਂ ਦਾ ਸਵਾਗਤ ਕਰੂਗਾ | ਉਹਨਾਂ ਦੀ ਇੱਛਾ ਹੈ ਕਿ ਦੁਨੀਆਂ ਤੇ ਵਧੀਆ ਤੋਂ ਵਧੀਆ ਬੱਚੇ ਕੈਨੇਡਾ ਆਕੇ ਪੜ੍ਹਨ ਅਤੇ ਸਫਲ ਜ਼ਿੰਦਗੀ ਬਣਾਉਣ | ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਬੱਚਿਆਂ ਨੂੰ ਕਿਹਾ ਹੈ “You have the gift of education but we have to make sure everyone has that” | ਇਹ ਉਹਨਾਂ ਕਰਕੇ ਹੀ ਹੈ ਕਿ ਅੱਜ ਦੇ ਸਮੇਂ ਪੜ੍ਹਾਈ ਕਰਨ ਵਾਸਤੇ ਕੈਨੇਡਾ ਤੋਂ ਵਧੀਆ ਕੋਈ ਮੁਲਕ ਨਹੀਂ |
6. ਦੂਜੇ ਦੇਸ਼ਾਂ ਦੇ ਲੋਕ ਵੀ ਉਹਨਾਂ ਦੀ ਇੱਜ਼ਤ ਕਰਦੇ ਨੇ
ਰਿਸਰਚ ਆਈ ਹੈ ਜਿਸ ਵਿੱਚ ਪਤਾ ਲੱਗਿਆ ਹੈ ਕਿ ਐਦਾਂ ਦੀ ਬਥੇਰੀ ਜਨਤਾ ਹੈ ਜਿਹੜੀ ਕੈਨੇਡਾ ਜਾਣਾ ਚਾਹੁੰਦੀ ਹੈ ਸਿਰਫ਼ ਐਸ ਕਰਕੇ ਕਿ ਜਸਟਿਨ ਟਰੂਡੋ ਉਹਨਾਂ ਦਾ ਪ੍ਰਧਾਨ ਮੰਤਰੀ ਹੈ | ਲੋਕਾਂ ਨੂੰ ਪਤਾ ਹੈ ਕਿ ਟਰੂਡੋ ਬਹੁਤ ਵਧੀਆ ਕੰਮ ਕਰਦੇ ਪਏ ਨੇ ਅਤੇ ਉਹਨਾਂ ਦੇ ਪ੍ਰਸ਼ਾਸਨ ਅਧੀਨ ਵਿੱਚ ਕੈਨੇਡਾ ਹੋਰ ਤਰੱਕੀ ਕਰੇਗਾ |
ਉਹ ਚਾਹੁੰਦੇ ਨੇ ਕਿ ਭਾਰਤ ਨਾਲ ਉਹਨਾਂ ਦੇ ਚੰਗੇ ਸੰਬੰਧ ਰਹਿਣ | ਇਸਦੇ ਚਲਦੇ ਉਹਨਾਂ ਨੇ 100 ਸਾਲ ਪਹਿਲਾਂ ਹੋਏ “ਕਾਮਾਗਾਟਾ ਮਾਰੂ” ਹਾਦਸੇ ਲਈ ਮਾਫ਼ੀ ਵੀ ਮੰਗੀ ਅਤੇ ਮੋਦੀ ਜੀ ਨਾਲ ਵਿਸ਼ੇਸ਼ ਸੰਬੰਧ ਬਣਾ ਕੇ ਰੱਖਦੇ ਨੇ |
ਅੱਜ ਦੇ ਸਮੇਂ ਵਿੱਚ ਉਹਨਾਂ ਨੇ ਧਰਮ ਨਿਰਪੇਖਤਾ (secularism) ਦੀ ਇਕ ਬਹੁਤ ਵੱਡੀ ਮਿਸਾਲ ਰੱਖੀ ਹੈ ਦੁਨੀਆਂ ਦੇ ਸਾਮਣੇ | ਸਾਡੀ ਦੁਆ ਹੈ ਕਿ ਰੱਬ ਉਹਨਾਂ ਦਾ ਭਲੇ ਕਰੇ | ਇੱਦਾ ਹੀ ਉਹ ਵਧੀਆ ਤੋਂ ਵਧੀਆ ਕੰਮ ਕਰਦੇ ਰਹਿਣ ਅਤੇ ਲੋਕਾਂ ਨੂੰ ਚੰਗੇ ਇਨਸਾਨ ਬਣਨ ਦੀ ਸਿੱਖਿਆ ਦਿੰਦੇ ਰਹਿਣ |